ਆਸਟ੍ਰੇਲੀਆ : ਹਾਈਵੇਅ ''ਤੇ ਕਾਰ ਹੋਈ ਹਾਦਸੇ ਦੀ ਸ਼ਿਕਾਰ, 1 ਜਖਮੀ

Tuesday, Jan 22, 2019 - 01:34 PM (IST)

ਆਸਟ੍ਰੇਲੀਆ : ਹਾਈਵੇਅ ''ਤੇ ਕਾਰ ਹੋਈ ਹਾਦਸੇ ਦੀ ਸ਼ਿਕਾਰ, 1 ਜਖਮੀ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਜੀਲੋਂਗ ਵਿਚ ਮੰਗਲਵਾਰ ਨੂੰ 50 ਸਾਲਾ ਇਕ ਮਹਿਲਾ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਜੀਲੋਂਗ ਨੇੜੇ ਪ੍ਰਿੰਸੈੱਸ ਹਾਈਵੇਅ 'ਤੇ ਪਹੁੰਚਦੇ ਹੀ ਮਹਿਲਾ ਦਾ ਕਾਰ 'ਤੇ ਕੰਟਰੋਲ ਨਾ ਰਿਹਾ ਅਤੇ ਕਾਰ ਸੜਕ ਤੋਂ ਹੇਠਾਂ ਉਤਰ ਗਈ। ਹਾਦਸੇ ਦੀ ਸੂਚਨਾ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਗਈ। 

ਸੂਚਨਾ ਮਿਲਦੇ ਹੀ ਅਧਿਕਾਰੀ ਲਾਰਾ ਵਿਚ ਹਾਈਵੇਅ 'ਤੇ ਪਹੁੰਚੇ। ਵਿਕਟੋਰੀਆ ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਇਸ ਹਾਦਸੇ ਵਿਚ ਮਹਿਲਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਕਾਰਨ ਪ੍ਰਿੰਸੈੱਸ ਹਾਈਵੇਅ 'ਤੇ ਦੋਹੀਂ ਪਾਸੀਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁੱਟ ਗਈ ਹੈ।


author

Vandana

Content Editor

Related News