ਆਸਟ੍ਰੇਲੀਆ : ਜੰਗਲੀ ਝਾੜੀਆਂ ''ਚ ਲੱਗੀ ਭਿਆਨਕ ਅੱਗ, ਚੇਤਾਵਨੀ ਜਾਰੀ

Wednesday, Aug 19, 2020 - 06:26 PM (IST)

ਆਸਟ੍ਰੇਲੀਆ : ਜੰਗਲੀ ਝਾੜੀਆਂ ''ਚ ਲੱਗੀ ਭਿਆਨਕ ਅੱਗ, ਚੇਤਾਵਨੀ ਜਾਰੀ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਉੱਥੇ ਐਨਐਸਡਬਲਯੂ-ਕੁਈਨਜ਼ਲੈਂਡ ਸਰਹੱਦ ਦੇ ਨੇੜੇ ਪੈਸੀਫਿਕ ਹਾਈਵੇਅ 'ਤੇ 160 ਹੈਕਟੇਅਰ ਤੋਂ ਵੱਧ ਰਕਬੇ 'ਤੇ ਭਿਆਨਕ ਅੱਗ ਲੱਗੀ ਹੋਈ ਹੈ। ਟਵੀਡ ਹੈਡਜ਼ ਨੇੜੇ ਕਲੋਥੀਅਰਜ਼ ਕਰੀਕ ਰੋਡ ਅਤੇ ਦੁਰਾਨਬਾਹ ਵਿਚ ਪੈਸੀਫਿਕ ਹਾਈਵੇਅ ਦੇ ਨੇੜੇ ਘਾਹ ਦੇ ਮੈਦਾਨ ਵਿਚ ਅੱਗ ਭੜਕ ਰਹੀ ਹੈ।

 

ਐਨ.ਐਸ.ਡਬਲਯੂ ਆਰ.ਐਫ.ਐਸ. ਨੇ ਚੇਤਾਵਨੀ ਦਿੱਤੀ ਹੈ ਕਿ ਅੱਗ ਇਸ ਸਮੇਂ ਕਾਬੂ ਤੋਂ ਬਾਹਰ ਨਹੀਂ ਹੈ। ਫਿਰ ਵੀ ਸਾਵਧਾਨੀ ਦੇ ਤਹਿਤ ਫੌਰੇਸੇਟ ਹਿੱਲ ਰੋਡ ਅਤੇ ਟੇਂਗਲਵੁੱਡ ਦੇ ਨਜ਼ਦੀਕ ਰਹਿੰਦੇ ਵਸਨੀਕਾਂ ਨੂੰ ਹਾਲਤਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹਨਾਂ ਨੂੰ ਫਾਇਰਫਾਈਟਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਬੁਸ਼ਫਾਇਰ ਬਚਾਅ ਯੋਜਨਾ ਨੂੰ ਅਪਣਾਉਣਾ ਚਾਹੀਦਾ ਹੈ। ਫਾਇਰ ਫਾਈਟਰਜ਼ ਕੁਈਨਜ਼ਲੈਂਡ-ਨਿਊ ਸਾਊਥ ਵੇਲਜ਼ ਸਰਹੱਦ ਦੇ ਨੇੜੇ ਬਲਦੀ ਅੱਗ ਨਾਲ ਨਜਿੱਠ ਰਹੇ ਹਨ।ਅੱਗ ਬੁਝਾਊ ਦਸਤੇ ਇਸ ਸਮੇਂ ਕਲੋਥੀਅਰਜ਼ ਕਰੀਕ ਆਰਡੀ ਦੇ ਨਾਲ-ਨਾਲ

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 123,000 ਦੇ ਪਾਰ

ਘਰਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ। ਜੰਗਲੀ ਝਾੜੀਆਂ ਵਿਚ ਲੱਗੀ ਇਸ ਅੱਗ ਦਾ ਧੂੰਆਂ ਦੂਰ-ਦੁਰਾਡੇ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ।ਅੱਗ ਨਾਲ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


author

Vandana

Content Editor

Related News