ਆਸਟ੍ਰੇਲੀਆ : ਕਿਸ਼ਤੀ ''ਚ ਲੱਗੀ ਅੱਗ, 8 ਲੋਕ ਜ਼ਖਮੀ, ਚਾਰ ਦੀ ਹਾਲਤ ਗੰਭੀਰ
Monday, Apr 05, 2021 - 01:17 PM (IST)
ਸਿਡਨੀ (ਸਪੁਤਨਿਕ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਹਾੱਕਸਬਰੀ ਨਦੀ 'ਤੇ ਇਕ ਕਿਸ਼ਤੀ ਵਿਚ ਅੱਗ ਲੱਗ ਗਈ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਵਿਚ ਘੱਟੋ ਘੱਟ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ 9 ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਉਇਗਰ ਭਾਈਚਾਰੇ ਨੇ ਕੈਨੇਡਾ ਨੂੰ 2022 ਬੀਜਿੰਗ ਓਲੰਪਿਕ ਦਾ ਬਾਈਕਾਟ ਕਰਨ ਦੀ ਕੀਤੀ ਅਪੀਲ
ਖਬਰਾਂ ਅਨੁਸਾਰ, ਜਦੋਂ ਧਮਾਕਾ ਹੋਇਆ ਉਦੋ ਕਿਸ਼ਤੀ ਇੱਕ ਮਰੀਨਾ ਵਿਖੇ ਇੰਧਨ ਭਰ ਰਹੀ ਸੀ। ਖਬਰਾਂ ਵਿਚ ਕਿਹਾ ਗਿਆ ਇਹ ਘਟਨਾ ਸਥਾਨਕ ਸਮਾਂ ਐਤਵਾਰ ਨੂੰ (ਸਵੇਰੇ 07:00 ਵਜੇ ਜੀ.ਐਮ.ਟੀ) ਵਾਪਰੀ। ਘਟਨਾ ਵਾਲੀ ਥਾਂ 'ਤੇ ਐਮਰਜੈਂਸੀ ਸੇਵਾਵਾਂ, ਜਿਨ੍ਹਾਂ ਵਿਚ 12 ਐਂਬੂਲੈਂਸ ਚਾਲਕ ਦਲ, ਇਕ ਮਾਹਰ ਮੈਡੀਕਲ ਟੀਮ ਅਤੇ ਦੋ ਹੈਲੀਕਾਪਟਰ ਮੌਜੂਦ ਸਨ। ਅੱਠ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਹਨਾਂ ਵਿਚੋਂ ਚਾਰ ਮਰੀਜ਼ਾਂ ਦੇ ਸਰੀਰ 60 ਪ੍ਰਤੀਸ਼ਤ ਤੋਂ ਵੱਧ ਸੜ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਘਟੇ ਕੋਰੋਨਾ ਮਾਮਲੇ, ਲੋਕਾਂ ਨੇ ਮਨਾਇਆ ਈਸਟਰ
ਖ਼ਬਰਾਂ ਅਨੁਸਾਰ, ਬਾਕੀ ਜ਼ਖਮੀ ਘੱਟ ਜਲਣ ਅਤੇ ਧੂੰਏਂ ਦੇ ਇਨਫੈਕਸ਼ਨ ਨਾਲ ਪੀੜਤ ਹਨ। ਸੂਬਾਈ ਐਂਬੂਲੈਂਸ ਇੰਸਪੈਕਟਰ, ਡੇਵਿਡ ਮੌਰਿਸ ਨੇ ਕਿਹਾ,"ਇਸ ਵੇਲੇ ਰਾਇਲ ਨੌਰਥ ਸ਼ੋਰ ਵਿਖੇ ਸਾਡੇ ਕੋਲ ਇਕ ਨਾਜ਼ੁਕ ਹਾਲਤ ਵਿਚ ਅਤੇ ਤਿੰਨ ਗੰਭੀਰ ਮਰੀਜ਼ ਹਨ। ਅਸੀਂ ਅਜੇ ਵੀ ਕੋਂਕੋਰਡ ਅਤੇ ਵੈਸਟਮੀਡ ਵਿਖੇ ਦੂਜੇ ਦੋ ਮਰੀਜ਼ਾਂ ਬਾਰੇ ਅਪਡੇਟ ਦੀ ਉਡੀਕ ਕਰ ਰਹੇ ਹਾਂ।" ਸਮਾਚਾਰ ਏਜੰਸੀ ਵੱਲੋਂ ਗਵਾਹਾਂ ਦਾ ਹਵਾਲੇ ਦਿੰਦੇ ਹੋਏ ਦੱਸਿਆ ਗਿਆ ਕਿ ਅੱਗ ਨਾਲ ਘਿਰੀ ਕਿਸ਼ਤੀ ਵਿਚੋਂ ਕੁਝ ਬੱਚਿਆਂ ਨੂੰ ਸੁਰੱਖਿਅਤ ਬਚਾਇਆ ਗਿਆ। ਐਮਰਜੈਂਸੀ ਸੇਵਾਵਾਂ ਨੇ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਂ ਅਤੇ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ। ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਆਸਟ੍ਰੇਲੀਆ : ਕਿਸ਼ਤੀ 'ਚ ਲੱਗੀ ਅੱਗ, 8 ਲੋਕ ਜ਼ਖਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।