ਸ਼ਖਸ ਨੇ 4000 ਘੰਟਿਆਂ ''ਚ ਹੱਥ ਨਾਲ ਬਣਾਇਆ ਅਮਰੀਕੀ ਮਹਾਦੀਪ ਦਾ ਨਕਸ਼ਾ, ਤਸਵੀਰਾਂ

Sunday, Jan 05, 2020 - 09:50 AM (IST)

ਸ਼ਖਸ ਨੇ 4000 ਘੰਟਿਆਂ ''ਚ ਹੱਥ ਨਾਲ ਬਣਾਇਆ ਅਮਰੀਕੀ ਮਹਾਦੀਪ ਦਾ ਨਕਸ਼ਾ, ਤਸਵੀਰਾਂ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਰਹਿੰਦੇ ਸ਼ਖਸ ਦੇ ਕਾਰਨਾਮੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿਚ ਏਮੈਚਯੋਰ ਕਾਰਟੋਗ੍ਰਾਫਰ (ਨਕਸ਼ੇ ਬਣਾਉਣ ਵਾਲੇ) ਨੇ ਕਰੀਬ 5 ਸਾਲ ਦੀ ਮਿਹਨਤ ਦੇ ਬਾਅਦ ਹੱਥ ਨਾਲ ਉੱਤਰੀ ਅਮਰੀਕੀ ਮਹਾਦੀਪ ਦਾ ਨਕਸ਼ਾ ਬਣਾਇਆ ਹੈ। ਉਸ ਨੇ ਇਹ ਕਾਰਨਾਮਾ ਉਦੋਂ ਕੀਤਾ ਜਦੋਂ ਮੰਨਿਆ ਜਾਂਦਾ ਹੈ ਕਿ ਹੱਥ ਨਾਲ ਨਕਸ਼ਾ ਬਣਾਉਣ ਦੀ ਕਲਾ ਲੱਗਭਗ ਖਤਮ ਹੋ ਗਈ ਹੈ। 

PunjabKesari
ਐਂਟਨ ਥਾਮਸ ਨੇ 4 ਫੁੱਟ ਲੰਬੇ ਅਤੇ 5 ਫੁੱਟ ਚੌੜੇ ਮਹਾਦੀਪ ਦਾ ਨਕਸ਼ਾ ਤਿਆਰ ਕੀਤਾ ਹੈ। ਇਸ ਵਿਚ ਐਂਟਨ ਨੇ 600 ਸ਼ਹਿਰਾਂ ਦੇ ਇਲਾਵਾ ਛੋਟੀ ਤੋਂ ਛੋਟੀ ਜਾਣਕਾਰੀ ਵੀ ਪ੍ਰਤੀਕ ਚਿੰਨ੍ਹਾਂ ਨਾਲ ਦਿੱਤੀ ਹੈ। 

PunjabKesari
ਥਾਮਸ ਨੇ ਦੱਸਿਆ,''ਉਹਨਾਂ ਨੇ 64 ਹਜ਼ਾਰ ਕਿਲੋਮੀਟਰ ਦੀ ਤਟੀ ਬਣਾਵਟ ਅਤੇ ਕਰੀਬ 25 ਕਰੋੜ ਵਰਗ ਕਿਲੋਮੀਟਰ ਦੇ ਮਹਾਦੀਪ ਵਿਚ ਪਰਬਤੀ ਲੜੀਆਂ, ਊਸ਼ਣਕਟੀਬੰਧੀ ਸਦਾਬਹਾਰ ਅਤੇ ਹਰਿਆਲੀ ਭਰਪੂਰ ਜੰਗਲਾਂ ਤੋਂ ਲੈ ਕੇ ਦੂਰ ਦੁਰਾਡੇ ਰੇਗਿਸਤਾਨ ਅਤੇ ਆਰਕਟਿਕ ਕੈਨੇਡਾ ਦੇ ਟੁੰਡਰਾ ਤੱਕ ਨੂੰ ਨਿਸ਼ਾਨਬੱਧ ਕੀਤਾ।'' 

PunjabKesari
ਐਂਟਨ ਨੇ ਨਕਸ਼ੇ ਵਿਚ 600 ਸ਼ਹਿਰਾਂ ਦੇ ਨਾਲ ਮਹਾਦੀਪ ਦੀ ਸੰਸਕ੍ਰਿਤੀ, ਜਲਵਾਯੂ, ਜੰਗਲੀ ਜੀਵਨ, ਭੂ-ਭਾਗ, ਵਾਤਾਵਰਨ, ਮੌਸਮ ਦੀਆਂ ਹਾਲਤਾਂ ਅਤੇ ਆਬਾਦੀ ਨੂੰ ਦਰਸ਼ਾਇਆ ਹੈ। ਇਸ ਲਈ ਨਕਸ਼ੇ ਵਿਚ ਕਈ ਪ੍ਰਤੀਕ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ। 

PunjabKesari
ਇਹਨਾਂ ਵਿਚ ਇਮਾਰਤਾਂ, ਝੰਡੇ, ਪੰਛੀ, ਹਵਾ, ਸਮੁੰਦਰੀ ਜਹਾਜ਼, ਮੱਛੀਆਂ ਇੱਥੋਂ ਤੱਕ ਕਿ ਵ੍ਹੇਲ ਨੂੰ ਵੀ ਨਿਸ਼ਾਨਬੱਧ ਕੀਤਾ ਗਿਆ ਹੈ।

PunjabKesari
ਥਾਮਸ ਨੇ 2014 ਵਿਚ ਨਕਸ਼ਾ ਬਣਾਉਣਾ ਸ਼ੁਰੂ ਕੀਤਾ ਸੀ। ਭਾਵੇਂਕਿ ਉਹ ਬਚਪਨ ਤੋਂ ਨਕਸ਼ਾ ਬਣਾਉਂਦੇ ਆ ਰਹੇ ਹਨ ਪਰ ਨੌਜਵਾਨ ਉਮਰ ਵਿਚ ਉਹਨਾਂ ਨੇ ਮੈਪਿੰਗ ਛੱਡ ਕੇ ਸੰਗੀਤ ਦਾ ਰੁੱਖ਼ ਕੀਤਾ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀ। 

PunjabKesari
ਉਹਨਾਂ ਨੇ ਪ੍ਰੈੱਸ ਨੋਟ ਵਿਚ ਦੱਸਿਆ ਕਿ ਮੈਂ ਅਮਰੀਕੀ ਯਾਤਰਾ ਤੋਂ ਪਹਿਲਾਂ ਕਦੇ ਨਿਊਜ਼ੀਲੈਂਡ ਨੂੰ ਨਹੀਂ ਛੱਡਿਆ  ਸੀ। ਇਸ ਮਹਾਦੀਪ ਦਾ ਆਕਾਰ ਅਸਲ ਵਿਚ ਪ੍ਰੇਰਨਾਦਾਇਕ ਸੀ। ਮੈਂ ਨਕਸ਼ੇ ਵਿਚ ਜਗ੍ਹਾ ਦੇ ਆਕਾਰ ਅਤੇ ਵਿਭਿੰਨਤਾ 'ਤੇ ਧਿਆਨ ਦਿੱਤਾ ਹੈ। ਹੁਣ ਨਕਸ਼ੇ ਦੀ ਵਿਕਰੀ ਲਈ ਪ੍ਰਿੰਟ ਕੱਢਵਾਉਣ ਦੀ ਯੋਜਨਾ ਹੈ।


author

Vandana

Content Editor

Related News