ਇਕਾਂਤਵਾਸ ਸਹੂਲਤਾਂ ਸੰਬੰਧੀ ਆਸਟ੍ਰੇਲੀਆਈ ਨੇਤਾ ਐਂਥਨੀ ਨੇ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ
Sunday, Jun 06, 2021 - 02:01 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਦੇਸ਼ੀ ਨਾਗਰਿਕਾਂ ਲਈ ਸਮਰਪਿਤ ਕੁਆਰੰਟੀਨ ਕੇਂਦਰ ਖੋਲ੍ਹਣ ਲਈ 2022 ਤੱਕ ਇੰਤਜ਼ਾਰ ਨਹੀਂ ਕਰ ਸਕਦਾ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਅਲਬਾਨੀਜ਼ ਨੇ ਇਕਾਂਤਵਾਸ ਸਹੂਲਤਾਂ ਦੇ ਨਿਰਮਾਣ ਦੇ ਇੰਤਜ਼ਾਰ ਲਈ ਫੈਡਰਲ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸਾਰੀ ਦਾ ਕੰਮ 2020 ਵਿਚ ਸ਼ੁਰੂ ਹੋ ਜਾਣਾ ਚਾਹੀਦਾ ਸੀ।
ਸਕਾਈ ਨਿਊਜ਼ ਆਸਟ੍ਰੇਲੀਆ ਨੂੰ ਦੱਸਿਆ,"ਅਜਿਹਾ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਸੀ, ਸਭ ਤੋਂ ਵਧੀਆ ਸਮਾਂ ਵਰਤਮਾਨ ਹੈ। ਸਰਕਾਰ ਨੇ ਪਿਛਲੇ ਹਫਤੇ ਮਹਾਮਾਰੀ ਦੌਰਾਨ ਵਿਦੇਸ਼ਾਂ ਵਿਚ ਫਸੇ ਹੋਰ ਆਸਟ੍ਰੇਲੀਆਈ ਲੋਕਾਂ ਨੂੰ ਵਾਪਸ ਲਿਆਉਣ ਵਿਚ ਮਦਦ ਲਈ ਵਿਕਟੋਰੀਆ ਰਾਜ ਵਿਚ 500 ਬੈਡਾਂ ਦੀ ਸਹੂਲਤ ਵਾਲਾ ਕੇਂਦਰ ਬਣਾਉਣ ਲਈ 200 ਮਿਲੀਅਨ ਆਸਟ੍ਰੇਲੀਅਨ ਡਾਲਰ (15 ਮਿਲੀਅਨ ਡਾਲਰ) ਦਾ ਫੰਡ ਦੇਣ ਦਾ ਐਲਾਨ ਕੀਤਾ ਸੀ।ਹਾਲਾਂਕਿ, ਸਾਈਟ 'ਤੇ ਨਿਰਮਾਣ ਸਤੰਬਰ ਤੱਕ ਸ਼ੁਰੂ ਨਹੀਂ ਹੋਵੇਗਾ ਅਤੇ ਇਹ 2022 ਤੱਕ ਚਾਲੂ ਨਹੀਂ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਟੀਕਾਕਰਨ 'ਚ ਤੇਜ਼ੀ ਲਈ ਵਿਕਟੋਰੀਆ ਨੂੰ ਭੇਜੇ ਗਏ ਕੋਵਿਡ-19 ਦੇ ਵਾਧੂ 100,000 ਟੀਕੇ
ਨਿਊ ਸਾਊਥ ਵੇਲਜ਼ ਦੀ ਰਾਜ ਸਰਕਾਰ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਇੱਕ ਸਮਰਪਿਤ ਸਹੂਲਤ ਲਈ ਫੰਡ ਇਕੱਠਾ ਕਰ ਰਹੀ ਹੈ। ਅਲਬਾਨੀਜ਼ ਨੇ ਕਿਹਾ,''ਹੁਣ ਇਹ ਤੈਅ ਕਰਨ ਦੀ ਜ਼ਰੂਰਤ ਹੈ ਕਿ ਅਗਲੀਆਂ ਫੈਡਰਲ ਚੋਣਾਂ ਤੋਂ ਬਾਅਦ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਜੋ ਅਗਲੇ ਸਾਲ ਮਈ ਦੇ ਅਖੀਰ ਵਿਚ ਹੋਣਗੀਆਂ। ਅਸੀਂ ਇਹ ਤਾਲਾਬੰਦੀ ਜਾਰੀ ਰੱਖਣ ਦਾ ਜੋਖਮ ਹੋਰ ਜ਼ਿਆਦਾ ਨਹੀਂ ਚੁੱਕ ਸਕਦੇ।"ਆਸਟ੍ਰੇਲੀਆ ਪਹੁੰਚਣ ਵਾਲਿਆਂ ਨੂੰ 14 ਦਿਨਾਂ ਲਈ ਹੋਟਲ ਵਿਚ ਇਕਾਂਤਵਾਰਸ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਪਰ ਇਸ ਸਿਸਟਮ ਦੀ ਬਾਰ-ਬਾਰ ਉਲੰਘਣਾ ਕੀਤੀ ਜਾ ਰਹੀ ਹੈ।
ਅਲਬਾਨੀਜ਼ ਅਨੁਸਾਰ, ਆਸਟ੍ਰੇਲੀਆ ਵਿਚ ਬਹੁਤ ਸਾਰੇ ਕੋਵਿਡ-19 ਪ੍ਰਕੋਪ ਹੋ ਚੁੱਕੇ ਹਨ ਜੋ ਹੋਟਲ ਕੁਆਰੰਟੀਨ ਉਲੰਘਣਾਵਾਂ ਨਾਲ ਜੁੜੇ ਹੋਏ ਹਨ।ਇਹਨਾਂ ਵਿਚ ਵਿਕਟੋਰੀਆ ਵਿਚ ਮੌਜੂਦਾ ਪ੍ਰਕੋਪ ਵੀ ਸ਼ਾਮਲ ਹੈ ਜਿਸਨੇ ਮੈਲਬੌਰਨ ਦੇ ਵਿਸ਼ਾਲ ਖੇਤਰ ਨੂੰ ਚੌਥੀ ਤਾਲਾਬੰਦੀ ਵਿਚ ਬਦਲ ਦਿੱਤਾ ਹੈ।ਅਲਬਾਨੀਜ਼ ਨੇ ਕਿਹਾ,"ਅਸੀਂ ਜਾਣਦੇ ਹਾਂ ਕਿ ਫਿਲਹਾਲ ਹੋਟਲ ਕੁਆਰੰਟੀਨ ਦੌਰਾਨ ਵਿਕਟੋਰੀਆ ਵਿਚ ਪ੍ਰਕੋਪ ਐਡੀਲੇਡ ਤੋਂ ਆਇਆ ਹੈ ਅਤੇ 21 ਵੱਖਰੇ ਪ੍ਰਕੋਪ ਹੋ ਚੁੱਕੇ ਹਨ।" ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਹੌਲੀ ਟੀਕਾਕਰਨ ਮੁਹਿੰਮ ਕਾਰਨ ਸਮੱਸਿਆਵਾਂ ਹੋਰ ਵੱਧ ਗਈਆਂ ਹਨ। ਐਤਵਾਰ ਤੱਕ ਆਸਟ੍ਰੇਲੀਆ ਵਿਚ 5 ਮਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ।
ਨੋਟ- ਐਂਥਨੀ ਅਲਬਾਨੀਜ਼ ਵੱਲੋਂ ਆਸਟ੍ਰੇਲੀਆਈ ਸਰਕਾਰ 'ਤੇ ਕੀਤੀ ਟਿੱਪਣੀ ਬਾਰੇ ਕੁਮੈਂਟ ਕਰ ਦਿਓ ਰਾਏ।