ਆਸਟ੍ਰੇਲੀਆ : 6,625 ਕੇਸਾਂ ''ਚੋਂ 71 ਦੀ ਮੌਤ ਅਤੇ 4,258 ਮਰੀਜ਼ ਹੋਏ ਠੀਕ

04/21/2020 6:30:49 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਵਾਇਰਸ ਦੇ ਖਬਰ ਲਿਖੇ ਜਾਣ ਤੱਕ ਛੇ ਨਵੇਂ ਕੇਸ ਦਰਜ ਕੀਤੇ ਗਏ ਹਨ। ਰਾਜ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 1024 ਪਹੁੰਚ ਗਈ ਹੈ ਅਤੇ ਜਦੋਂ ਕਿ ਸੋਮਵਾਰ ਨੂੰ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਸੀ। ਇਹ ਪਹਿਲੀ ਵਾਰ ਹੈ ਜੋ 2 ਮਾਰਚ ਤੋਂ ਬਾਅਦ ਹੋਇਆ ਹੈ ਕਿ ਇਕ ਦਿਨ ਵਿਚ ਕੋਈ ਵੀ ਨਵਾਂ ਕੇਸ ਦਰਜ ਨਹੀਂ ਕੀਤਾ ਗਿਆ ਸੀ।ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਕੇਨਜ਼ ਹਸਪਤਾਲ ਵਿੱਚ ਇੱਕ ਪੈਥੋਲੋਜੀ ਪ੍ਰਯੋਗਸ਼ਾਲਾ ਵਿੱਚ ਸੰਕਰਮਿਤ ਪਾਇਆ ਗਿਆ ਸੀ, ਜਿਸ ਨਾਲ ਅਧਿਕਾਰੀਆਂ ਨੇ ਸਾਰੇ ਸਟਾਫ ਲਈ ਵਿਆਪਕ ਟੈਸਟ ਕਰਵਾਉਣ ਦੀ ਸਲਾਹ ਦਿੱਤੀ। 

ਦੋ ਪੈਥੋਲੋਜੀ ਲੈਬ ਵਰਕਰਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਅਤੇ ਫਿਰ ਇੱਕ ਤੀਜੇ ਵਰਕਰ ਦਾ ਟੈਸਟ ਵੀ ਪਾਜਟਿਵ ਆਇਆ ਹੈ। ਸ੍ਰੀਮਤੀ ਯੰਗ ਨੇ ਕਿਹਾ ਕਿ ਉਹ 10 ਹੋਰ ਸਟਾਫ ਮੈਬਰਾ ਨੂੰ ਟੈਸਟ ਕਰਵਾਉਣ ਲਈ ਸੰਪਰਕ ਕਰ ਰਹੇ ਹਨ। ‘ਕੇਨਜ਼ ਹਸਪਤਾਲ ਵਿੱਚ ਜੇਕਰ ਕਿਸੇ ਵੀ ਸਟਾਫ ਮੈਂਬਰ’ ਵਿੱਚ ਕੋਰੋਨਾਵਾਇਰਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਆਪਣੇ ਟੈਸਟ ਲਾਜ਼ਮੀ ਕਰਵਾਉਣ। ਕੋਰੋਨਾਵਾਇਰਸ ਦੇ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਕੁਈਨਜ਼ਲੈਂਡ ਸੂਬੇ ਵਿੱਚ 87,000 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਅਧਿਕਾਰੀ ਇਸ ਵੇਲੇ ਇੱਕ ਦਿਨ ਵਿੱਚ 1500 ਲੋਕਾਂ ਦੀ ਜਾਂਚ ਕਰ ਰਹੇ ਹਨ। 21 ਲੋਕ ਹਸਪਤਾਲ ਵਿੱਚ ਹਨ, ਛੇ ਨਿਗਰਾਨੀ ਵਿੱਚ ਅਤੇ ਪੰਜ ਵੈਂਟੀਲੇਟਰਾਂ ਉੱਤੇ ਹਨ, 6 ਦੀ ਮੌਤ ਹੋ ਗਈ ਹੈ ਅਤੇ 738 ਕੋਵੀਡ -19 ਵਾਇਰਸ ਤੋਂ ਵਿਅਕਤੀ ਠੀਕ ਹੋ ਗਏ ਹਨ।

ਇਥੇ ਗੌਰਤਲਬ ਹੈ ਕਿ ਪੂਰੇ ਆਸਟ੍ਰੇਲੀਆ ਵਿੱਚ 21 ਅਪ੍ਰੈਲ 2020 ਨੂੰ ਸਵੇਰੇ 6:00 ਵਜੇ ਕੋਵਿਡ-19 ਦੇ 6,625 ਪੁਸ਼ਟੀ ਕੀਤੇ ਗਏ ਕੇਸ ਹੋਏ ਹਨ। ਕੱਲ੍ਹ ਸਵੇਰੇ 6 ਵਜੇ ਤੋਂ ਲੈ ਕੇ 13 ਨਵੇਂ ਕੇਸ ਸਾਹਮਣੇ ਆਏ ਹਨ। ਆਸਟ੍ਰੇਲੀਆ ਵਿੱਚ 6,625 ਪੁਸ਼ਟੀ ਕੀਤੇ ਕੇਸਾਂ ਵਿੱਚੋਂ, 71 ਦੀ ਮੌਤ ਹੋ ਗਈ ਹੈ ਅਤੇ 4,258 ਕੋਵਿਡ-19 ਵਾਇਰਸ ਤੋ ਵਿਅਕਤੀ ਠੀਕ ਹੋ ਗਏ ਹਨ। ਪੂਰੇ ਆਸਟ੍ਰੇਲੀਆ ਵਿਚ 434,000 ਤੋਂ ਵੱਧ ਟੈਸਟ ਕੀਤੇ ਗਏ ਹਨ।ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲੋਕਾਂ ਨੂੰ ਵਧੇਰੇ ਅਹਿਤੀਆਦ ਤੇ ਚੌਕਸ ਰਹਿਣ ਦੀ ਲੋੜ ਹੈ। 


Vandana

Content Editor

Related News