ਆਸਟ੍ਰੇਲੀਆ : ਬੱਸ ''ਚ ਸਵਾਰ 3 ਯਾਤਰੀ ਭਿੜੇ, 1 ਗ੍ਰਿਫਤਾਰ

Tuesday, Dec 04, 2018 - 11:46 AM (IST)

ਆਸਟ੍ਰੇਲੀਆ : ਬੱਸ ''ਚ ਸਵਾਰ 3 ਯਾਤਰੀ ਭਿੜੇ, 1 ਗ੍ਰਿਫਤਾਰ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਉੱਤਰੀ ਸਮੁੰਦਰ ਤੱਟ 'ਤੇ ਜਾ ਰਹੀ ਬੱਸ ਵਿਚ ਸਵਾਰ ਯਾਤਰੀਆਂ ਵਿਚੋਂ 3 ਵਿਅਕਤੀਆਂ ਦਾ ਆਪਸ ਵਿਚ ਝਗੜਾ ਹੋ ਗਿਆ। ਇਸ ਮਾਮਲੇ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬੀਤੀ ਰਾਤ ਬੀਕਨ ਹਿੱਲ ਵਿਚ ਵਾਰਿੰਗਹ ਰੋਡ 'ਤੇ ਜਾ ਰਹੀ ਬੱਸ ਦੇ ਡਰਾਈਵਰ ਨੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕੀਤਾ ਅਤੇ ਮਦਦ ਲਈ ਬੱਸ ਉਨ੍ਹਾਂ ਵੱਲ ਮੋੜ ਦਿੱਤੀ। 

ਜਦੋਂ ਬੱਸ ਰੁੱਕੀ ਤਾਂ 3 ਵਿਅਕਤੀਆਂ ਨੇ ਉੱਤਰ ਕੇ ਦੁਬਾਰਾ ਸੜਕ 'ਤੇ ਲੜਨਾ ਸ਼ੁਰੂ ਕਰ ਦਿੱਤਾ। ਉੱਤਰੀ ਸਮੁੰਦਰੀ ਬੀਚ ਦੇ ਪੁਲਸ ਖੇਤਰ ਕਮਾਂਡਰ ਦੇ ਅਫਸਰ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਇਕ 22 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਮੌਕੇ 'ਤੇ ਪਹੁੰਚੇ ਪੈਰਾ ਮੈਡੀਕਲ ਅਧਿਕਾਰੀਆਂ ਨੇ ਗੰਭੀਰ ਜ਼ਖਮੀ ਹੋਏ 26 ਸਾਲਾ ਵਿਅਕਤੀ ਦਾ ਇਲਾਜ ਕੀਤਾ। ਪੁਲਸ ਨੇ ਬੱਸ ਦੇ ਅੰਦਰ ਇਕ ਅਪਰਾਧ ਦ੍ਰਿਸ਼ ਸਥਾਪਿਤ ਕੀਤਾ ਹੈ। ਹੁਣ ਪੁਲਸ ਇਸ ਲੜਾਈ ਵਿਚ ਸ਼ਾਮਲ ਤੀਜੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।


author

Vandana

Content Editor

Related News