ਆਸਟ੍ਰੇਲੀਆ : ਕੋਰੋਨਾ ਕਾਰਨ ਗਈ ਸ਼ਖਸ ਦੀ ਨੌਕਰੀ, ਹੁਣ ਲੱਗੀ 24 ਕਰੋੜ ਦੀ ਲਾਟਰੀ

Thursday, Apr 23, 2020 - 05:26 PM (IST)

ਆਸਟ੍ਰੇਲੀਆ : ਕੋਰੋਨਾ ਕਾਰਨ ਗਈ ਸ਼ਖਸ ਦੀ ਨੌਕਰੀ, ਹੁਣ ਲੱਗੀ 24 ਕਰੋੜ ਦੀ ਲਾਟਰੀ

ਸਿਡਨੀ (ਬਿਊਰੋ): ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਲੱਗਭਗ ਸਾਰੇ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਇਸ ਦੌਰਾਨ ਲਾਕਡਾਊਨ ਕਾਰਨ ਨੌਕਰੀ ਗਵਾ ਚੁੱਕੇ ਇਕ ਸ਼ਖਸ ਦੀ ਕਿਸਮਤ ਅਚਾਨਕ ਚਮਕ ਪਈ ਅਤੇ ਉਹ ਇਕ ਵੱਡੀ ਲਾਟਰੀ ਦਾ ਜੇਤੂ ਬਣ ਗਿਆ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ਖਸ ਹਾਲ ਹੀ ਵਿਚ ਪਿਤਾ ਬਣਿਆ ਸੀ ਅਤੇ ਮਹਾਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ ਸੀ। ਹੁਣ ਲਾਟਰੀ ਜਿੱਤਣ ਮਗਰੋਂ ਸ਼ਖਸ ਨੂੰ ਅਗਲੇ 20 ਸਾਲ ਤੱਕ ਕੋਈ ਕੰਮ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਸ ਦੇ ਅਕਾਊਂਟ ਵਿਚ ਹਰ ਮਹੀਨੇ ਇਕ ਤੈਅ ਰਾਸ਼ੀ ਆਉਂਦੀ ਰਹੇਗੀ।ਲਾਟਰੀ ਜਿੱਤਣ ਦੇ ਬਾਅਦ ਸ਼ਖਸ ਅਤੇ ਉਸ ਦੀ ਪਤਨੀ ਨੂੰ ਹਾਲੇ ਵੀ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ।

PunjabKesari

ਮਿਰਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਆਸਟ੍ਰੇਲੀਆ ਦੇ ਐਡੀਲੈਡ ਸ਼ਹਿਰ ਦੇ ਰਹਿਣ ਵਾਲਾ ਵਿਅਕਤੀ ਪਿਛਲੇ ਦਿਨੀਂ ਜਦੋਂ ਦਫਤਰ ਪਹੁੰਚਿਆ ਤਾਂ ਉਸ ਦੇ ਬੌਸ ਨੇ ਉਸ ਨੂੰ ਅਗਲੇ ਦਿਨ ਤੋਂ ਨੌਕਰੀ 'ਤੇ ਨਾ ਆਉਣ ਲਈ ਕਹਿ ਦਿੱਤਾ। ਨੌਕਰੀ ਜਾਣ ਕਾਰਨ ਸ਼ਖਸ ਕਾਫੀ ਪਰੇਸ਼ਾਨ ਸੀ ਕਿਉਂਕਿ ਉਹ ਹਾਲ ਹੀ ਵਿਚ ਪਿਤਾ ਬਣਿਆ ਸੀ। ਇਸ ਵਿਅਕਤੀ ਦਾ ਨਾਮ ਮਾਈਕਲ ਗ੍ਰਾਹਮ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਉਮਰ 28 ਸਾਲ ਦੇ ਕਰੀਬ ਹੈ। ਇਸ ਵਿਅਕਤੀ ਨੇ ਕਿਹਾ ਕਿ ਹੁਣ ਉਸ ਨੂੰ ਅਗਲੇ 2 ਦਹਾਕਿਆਂ ਤੱਕ ਆਪਣੀ ਵਿੱਤੀ ਸੁਰੱਖਿਆ ਨੂੰ ਲੈਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਿਸ ਦਿਨ ਉਸ ਦੇ ਬੌਸ ਨੇ ਉਸ ਨੂੰ ਨੌਕਰੀ ਤੋਂ ਕੱਢਿਆ ਉਸੇ ਦਿਨ ਉਸ ਦੇ ਹੱਥ ਲਾਟਰੀ ਦੀ ਰਾਸ਼ੀ ਲੱਗੀ।

ਪੜ੍ਹੋ ਇਹ ਅਹਿਮ ਖਬਰ- ਓਮਾਨ ਦੀ ਰਾਜਕੁਮਾਰੀ ਦੇ ਨਾਮ 'ਤੇ ਪਾਕਿ ਨੇ ਫੈਲਾਇਆ ਝੂਠ, ਇੰਝ ਖੁੱਲ੍ਹੀ ਪੋਲ

ਜਿਹੜੀ ਰਾਸ਼ੀ ਸ਼ਖਸ ਨੇ ਜਿੱਤੀ ਹੈ ਉਹ 4.8 ਮਿਲੀਅਨ ਆਸਟ੍ਰੇਲੀਆਈ ਡਾਲਰ ਹੈ। ਭਾਰਤੀ ਕਰੰਸੀ ਮੁਤਾਬਕ ਇਹ ਰਾਸ਼ੀ ਕਰੀਬ 24 ਕਰੋੜ ਹੈ। ਇਸ ਵਿਅਕਤੀ ਦੇ ਅਕਾਊਂਟ ਵਿਚ ਅਗਲੇ 20 ਸਾਲ ਤੱਕ ਹਰ ਮਹੀਨੇ ਕਰੀਬ 10 ਲੱਖ ਰੁਪਏ ਆਉਂਦੇ ਰਹਿਣਗੇ। ਲਾਟਰੀ ਜਿੱਤਣ ਦੇ ਬਾਅਦ ਵੀ ਸ਼ਖਸ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਜ਼ੋਰ ਨਾਲ ਚੀਕਣ ਲੱਗਾ। ਉਸ ਨੇ ਇਹ ਗੱਲ ਆਪਣੀ ਸੌਂ ਰਹੀ ਪਤਨੀ ਨੂੰ ਦੱਸੀ ਤਾਂ ਉਹ ਵੀ ਖੁਸ਼ੀ ਨਾਲ ਚੀਕਣ ਲੱਗ ਪਈ। ਵਿਅਕਤੀ ਮੁਤਾਬਕ ਉਸ ਨੇ ਕਈ ਵਾਰ ਆਪਣਾ ਅਕਾਊਂਟ ਆਨਲਾਈਨ ਚੈੱਕ ਕੀਤਾ ਹੈ ਅਤੇ ਉਸ ਨੂੰ ਹਾਲੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਨੇ ਇੰਨੀ ਵੱਡੀ ਰਾਸ਼ੀ ਜਿੱਤੀ ਹੈ। ਵਿਅਕਤੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਪੂਰੀ ਰਾਤ ਜਾਗਦੇ ਰਹੇ ਅਤੇ ਟੀਵੀ ਦੇਖਦੇ ਰਹੇ। ਉਹਨਾਂ ਨੇ ਇਸ ਮੁੱਦੇ 'ਤੇ ਵੀ ਚਰਚਾ ਕੀਤੀ ਕਿ ਇਸ ਰਾਸ਼ੀ ਨਾਲ ਕੀ-ਕੀ ਕਰਨਾ ਹੈ।


author

Vandana

Content Editor

Related News