ਆਸਟ੍ਰੇਲੀਆ ਨੇ ਭਾਰਤੀ ਅਪਾਹਜ ਸ਼ਖਸ ਦਾ ਵੀਜ਼ਾ ਕੀਤਾ ਰੱਦ, ਦੱਸਿਆ ਇਹ ਕਾਰਨ

12/10/2018 5:57:37 PM

ਸਿਡਨੀ (ਬਿਊਰੋ)— ਬਾਕੀ ਤਿਓਹਾਰਾਂ ਵਾਂਗ ਕ੍ਰਿਸਮਸ ਵੀ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਹ ਇਕ ਅਜਿਹਾ ਤਿਓਹਾਰ ਹੈ ਜਿਸ ਨੂੰ ਹਰ ਕੋਈ ਆਪਣੇ ਪਰਿਵਾਰ ਨਾਲ ਰਹਿ ਕੇ ਮਨਾਉਣਾ ਚਾਹੁੰਦਾ ਹੈ। ਕ੍ਰਿਸਮਸ 'ਤੇ ਮਿਲਣ ਵਾਲੀਆਂ ਛੁੱਟੀਆਂ ਵਿਚ ਕਈ ਲੋਕ 'ਫੈਮਿਲੀ ਹੌਲੀਡੇਅ' ਦੀ ਵੀ ਯੋਜਨਾ ਬਣਾਉਂਦੇ ਹਨ। ਇਸ ਖਾਸ ਮੌਕੇ 'ਤੇ ਇਕ ਅਪਾਹਜ ਭਾਰਤੀ ਸ਼ਖਸ ਨੇ ਵੀ ਆਸਟ੍ਰੇਲੀਆ ਵਿਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ ਸੀ ਪਰ ਅਫਸੋਸ ਉਸ ਦਾ ਯਾਤਰੀ ਵੀਜ਼ਾ ਰੱਦ ਕਰ ਦਿੱਤਾ ਗਿਆ। ਭਾਰਤੀ ਸ਼ਖਸ ਨਾਲ ਹੋਏ ਇਸ ਭੇਦਭਾਵ ਦੀ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।

ਇਸ ਲਈ ਕੀਤਾ ਵੀਜ਼ਾ ਰੱਦ
ਜਾਣਕਾਰੀ ਮੁਤਾਬਕ ਸ਼ੁਭਾਜੀਤ ਫੌਜ ਵਿਚ ਡਿਊਟੀ ਦੌਰਾਨ ਜ਼ਖਮੀ ਹੋ ਗਿਆ ਸੀ। ਠੀਕ ਹੋਣ ਮਗਰੋਂ ਹੁਣ ਉਹ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ। ਕ੍ਰਿਸਮਸ ਦੀਆਂ ਛੁੱਟੀਆਂ ਵਿਚ ਉਸ ਨੇ ਯਾਤਰੀ ਵੀਜ਼ਾ 'ਤੇ 2 ਹਫਤਿਆਂ ਲਈ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾਈ। ਪਰ ਆਸਟ੍ਰੇਲੀਆ ਪ੍ਰਸ਼ਾਸਨ ਨੇ ਉਸ ਦਾ ਵੀਜ਼ਾ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸ਼ੁਭਾਜੀਤ ਕਾਰਨ ਉਨ੍ਹਾਂ ਦੀ ਸਿਹਤ ਸੇਵਾ 'ਤੇ ਵਾਧੂ ਬੋਝ ਪਵੇਗਾ।

ਟਵੀਟ ਹੋਇਆ ਵਾਇਰਲ
ਬ੍ਰਾਇਨ ਬੇਲ ਨਾਮ ਦੇ ਇਕ ਸ਼ਖਸ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਆਪਣੇ ਅਕਾਊਂਟ 'ਤੇ ਲਿਖਿਆ,''ਆਸਟ੍ਰੇਲੀਆ ਪ੍ਰਸ਼ਾਸਨ ਨੇ ਭਾਰਤੀ ਸ਼ਖਸ ਨੂੰ ਕ੍ਰਿਸਸਮ ਦੌਰਾਨ ਯਾਤਰੀ ਵੀਜ਼ਾ ਦੇਣ ਤੋਂ ਸਾਫ ਮਨਾ ਕਰ ਦਿੱਤਾ ਕਿਉਂਕਿ ਉਹ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ। ਆਸਟ੍ਰੇਲੀਆ ਪ੍ਰਸ਼ਾਸਨ ਮੁਤਾਬਕ ਜੇ ਸ਼ੁਭਾਜੀਤ ਇੱਥੇ ਆਉਂਦਾ ਹੈ ਤਾਂ ਉਸ ਦੀ ਸਿਹਤ ਸੇਵਾ 'ਤੇ ਵਾਧੂ ਬੋਝ ਪਵੇਗਾ। ਉਸ ਨੇ ਅੱਗੇ ਲਿਖਿਆ ਕਿ ਇਹ ਇਕ ਨਵਾਂ ਮਾਮਲਾ ਹੈ ਜਿਸ ਵਿਚ ਅਪਾਹਜ ਸ਼ਖਸ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਸ਼ੁਭਾਜੀਤ ਦੀ ਪਤਨੀ ਨੇ ਸ਼ੇਅਰ ਕੀਤਾ ਟਵੀਟ

PunjabKesari
ਬੇਲ ਨੇ ਅੱਗੇ ਦੱਸਿਆ ਕਿ ਸ਼ੁਭਾਜੀਤ ਦੇ ਕੋਲ ਯਾਤਰਾ ਬੀਮਾ ਵੀ ਸੀ। ਉਹ ਮਿਲਟਰੀ ਸੇਵਾ ਵਿਚ ਲੱਗੀ ਸੱਟ ਦਾ ਇਲਾਜ ਵੀ ਕਰਵਾ ਚੁੱਕਾ ਹੈ ਅਤੇ ਆਸਟ੍ਰੇਲੀਆ ਦੀ ਸਿਹਤ ਸੇਵਾ ਦੀ ਵਰਤੋਂ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਇਹ ਸਾਫ ਤੌਰ ਦੇ ਦਿਸਦਾ ਹੈ ਕਿ ਉਸ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਅਪਾਹਜਾਂ ਵਿਰੁੱਧ ਹੋਣ ਵਾਲੇ ਭੇਦਭਾਵ 'ਤੇ ਆਧਾਰਿਤ ਹੈ।


Vandana

Content Editor

Related News