ਅਮਰੀਕਾ ਦੇ ਆਸਟਿਨ ਹੋਟਲ ਗਰੁੱਪ ਨੇ ਤੂਫਾਨ ਪ੍ਰਭਾਵਿਤ ਨਿਵਾਸੀਆਂ ਨੂੰ ਦਿੱਤੇ ਮੁਫਤ ਕਮਰੇ
Wednesday, Sep 01, 2021 - 09:59 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਪਿਛਲੇ ਦਿਨੀਂ ਆਏ ਤੂਫਾਨ ਇਡਾ ਕਾਰਨ ਬੇਘਰ ਹੋਏ ਲੋਕਾਂ ਨੂੰ ਟੈਕਸਾਸ ਸਥਿਤ ਬੰਕਹਾਊਸ ਆਸਟਿਨ ਹੋਟਲ ਗਰੁੱਪ ਵੱਲੋਂ ਮੁਫਤ 100 ਕਮਰਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਗਰੁੱਪ ਦੇ ਛੇ ਹੋਟਲਾਂ ਜਿਹਨਾਂ 'ਚ ਆਸਟਿਨ ਮੋਟਲ, ਹੋਟਲ ਸੈਨ ਜੋਸੇ, ਹੋਟਲ ਮੈਗਡੇਲੇਨਾ, ਆਸਟਿਨ ਵਿੱਚ ਕਾਰਪੇਂਟਰ ਹੋਟਲ, ਸੈਨ ਐਂਟੋਨੀਓ ਵਿੱਚ ਹੋਟਲ ਹਵਾਨਾ ਤੇ ਸਲਾਦੋ 'ਚ ਸਟੇਜਕੋਚ ਇੰਨ ਦੇ 100 ਕਮਰੇ ਸੋਮਵਾਰ ਤੱਕ ਭਰ ਗਏ ਸਨ।
ਇਹ ਖ਼ਬਰ ਪੜ੍ਹੋ- BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਇਸ ਹੋਟਲ ਗਰੁੱਪ ਦੇ ਬਿਆਨ ਅਨੁਸਾਰ ਲੁਈਸਿਆਨਾ, ਮਿਸੀਸਿਪੀ ਆਦਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਬੇਘਰੇ ਹੋਏ ਲੋਕਾਂ ਲਈ ਬੁੱਧਵਾਰ ਤੱਕ ਮੁਫਤ ਕਮਰੇ ਦੀ ਸਹੂਲਤ ਦਿੱਤੀ ਜਾਵੇਗੀ। ਇਸਦੇ ਇਲਾਵਾ ਹੋਟਲ ਗਰੁੱਪ ਦੁਆਰਾ ਟੈਂਕਪਰੂਫ ਨਾਂ ਦੀ ਲੁਈਸਿਆਨਾ ਅਧਾਰਤ ਸੰਸਥਾ ਦੇ ਨਾਲ ਮਿਲ ਕੇ ਤੂਫਾਨ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਜਿਵੇਂ ਕਿ ਟਾਇਲਟਰੀਜ਼, ਨਿੱਜੀ ਸਫਾਈ ਦੀਆਂ ਚੀਜ਼ਾਂ, ਜੁਰਾਬਾਂ, ਕੰਬਲ, ਮੁੱਢਲੀ ਸਹਾਇਤਾ ਦੀਆਂ ਵਸਤਾਂ ਆਦਿ ਦੀ ਸਪਲਾਈ ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ।
ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।