NSW ''ਚ ਘਟਿਆ ਪਾਣੀ ਦਾ ਪੱਧਰ, ਕਈ ਇਲਾਕਿਆਂ ''ਚ ਪੈ ਸਕਦੈ ਸੋਕਾ

Sunday, Sep 15, 2019 - 02:05 PM (IST)

NSW ''ਚ ਘਟਿਆ ਪਾਣੀ ਦਾ ਪੱਧਰ, ਕਈ ਇਲਾਕਿਆਂ ''ਚ ਪੈ ਸਕਦੈ ਸੋਕਾ

ਸਿਡਨੀ— ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਕੁੱਝ ਖੇਤਰਾਂ 'ਚ ਪਾਣੀ ਦਾ ਪੱਧਰ ਕਾਫੀ ਡਿੱਗ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਰੀ ਬਾਰਸ਼ ਨਾ ਹੋਈ ਤੇ ਸਰਕਾਰ ਕੋਈ ਜ਼ਰੂਰੀ ਕਦਮ ਨਹੀਂ ਚੁੱਕਦੀ ਤਾਂ ਇਸ ਕਾਰਨ ਨਵੰਬਰ ਮਹੀਨੇ ਕਈ ਖੇਤਰ ਸੋਕੇ ਦੀ ਮਾਰ ਝੱਲਣਗੇ। ਇਨ੍ਹਾਂ 'ਚ ਡੱਬੋ, ਕੋਬਰ, ਨਿਏਨਗਨ ਅਤੇ ਨੋਰੋਮਾਇਨ ਇਲਾਕੇ ਸਭ ਤੋਂ ਪਹਿਲਾਂ ਸੋਕੇ ਦੇ ਸ਼ਿਕਾਰ ਹੋਣਗੇ। ਮੈਕਵੇਰੀ ਨਦੀ ਵੀ ਨਵੰਬਰ ਤਕ ਸੁੱਕਣੀ ਸ਼ੁਰੂ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਨਦੀ ਦਾ ਪਾਣੀ ਪਿਛਲੇ 2 ਸਾਲਾਂ 'ਚ ਕਾਫੀ ਘੱਟ ਗਿਆ ਹੈ।
 

PunjabKesari

ਨਿਊ ਸਾਊਥ ਵੇਲਜ਼ ਦੇ ਜਲ ਵਿਭਾਗ ਦੇ ਮੰਤਰੀ ਮੇਲਿੰਦਾ ਪੇਵੀ ਨੇ ਦੱਸਿਆ ਕਿ ਸਥਿਤੀ ਕਾਫੀ ਗੰਭੀਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਦਮ ਚੁੱਕ ਕੇ ਸੂਬੇ ਨੂੰ ਸੋਕੇ ਦੀ ਮਾਰ ਹੇਠ ਆਉਣ ਤੋਂ ਬਚਾਉਣਾ ਚਾਹੀਦਾ ਹੈ। ਆਸਟ੍ਰੇਲੀਆ ਦੀ ਸਭ ਤੋਂ ਲੰਬੀ ਨਦੀ ਮੁੱਰੇ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਕਈ ਝੀਲਾਂ ਤੇ ਨਦੀਆਂ ਦਾ ਪਾਣੀ ਲਗਾਤਾਰ ਘੱਟਦਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲਾਚਲਨ ਨਦੀ ਜੋ ਸੂਬੇ ਦੇ ਸੈਂਟਰਲ ਵੈੱਸਟ ਵਲ ਵਗਦੀ ਹੈ, ਇਸ ਦੇ ਵੀ ਮਾਰਚ 2020 ਤਕ ਸੁੱਕ ਜਾਣ ਦਾ ਖਦਸ਼ਾ ਹੈ ਅਤੇ ਇਸ ਕਾਰਨ ਫੋਰਬਸ, ਕੋਵਰਾ ਅਤੇ ਪਾਰਕਸ ਇਲਾਕਿਆਂ ਨੂੰ ਬਿਨਾਂ ਪਾਣੀ ਦੇ ਰਹਿਣਾ ਪਵੇਗਾ। ਅਗਲੇ ਦੋ ਕੁ ਸਾਲਾਂ 'ਚ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ 'ਚ ਨਦੀਆਂ ਦਾ ਪਾਣੀ ਕਾਫੀ ਘੱਟ ਜਾਵੇਗਾ ਤੇ ਕਈ ਸ਼ਹਿਰ ਤੇ ਪਿੰਡ ਸੋਕੇ ਦੀ ਮਾਰ ਹੇਠ ਆ ਜਾਣਗੇ। ਇਸ ਲਈ ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਣ ਲਈ ਸਰਕਾਰ ਵਲੋਂ ਕਈ ਸਖਤ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।


Related News