ਆਸਟ੍ਰੇਲੀਆ : ਮੀਂਹ ਨੇ ਕਿਸਾਨ ਕੀਤੇ ਖੁਸ਼ ਪਰ ਅਜੇ ਵੀ ਕਈ ਥਾਵਾਂ ''ਤੇ ਲੱਗੀ ਭਿਆਨਕ ਅੱਗ

01/16/2020 2:58:18 PM

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤੋਂ ਵੀਰਵਾਰ ਨੂੰ ਲੋਕਾਂ ਨੂੰ ਕਾਫੀ ਰਾਹਤ ਮਿਲੀ ਕਿਉਂਕਿ ਇੱਥੇ ਮੀਂਹ ਪੈਣ ਨਾਲ ਕਾਫੀ ਥਾਵਾਂ 'ਤੇ ਲੱਗੀ ਭਿਆਨਕ ਅੱਗ ਬੁਝ ਗਈ ਹਾਲਾਂਕਿ ਅਜੇ ਵੀ ਕੁਝ ਥਾਵਾਂ 'ਤੇ ਅੱਗ ਦੀਆਂ ਲਪਟਾਂ ਉੱਠ ਰਹੀਆਂ ਹਨ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ 50 ਐੱਮ. ਐੱਮ. ਤਕ ਮੀਂਹ ਪਿਆ। ਜਿਨ੍ਹਾਂ ਸਥਾਨਾਂ 'ਤੇ ਵਧੇਰੇ ਜੰਗਲੀ ਅੱਗ ਫੈਲੀ ਸੀ, ਉੱਥੇ 15 ਐੱਮ. ਐੱਮ. ਤਕ ਮੀਂਹ ਪਿਆ। ਹਾਲਾਂਕਿ ਮੈਲਬੌਰਨ 'ਚ ਤਾਂ ਹੜ੍ਹ ਵਰਗੀ ਸਥਿਤੀ ਬਣ ਗਈ। ਮੈਲਬੌਰਨ 'ਚ ਮੀਂਹ ਕਾਰਨ ਕਿਸਾਨ ਕਾਫੀ ਖੁਸ਼ ਨਜ਼ਰ ਆਏ।

ਨਿਊ ਸਾਊਥ ਵੇਲਜ਼ ਸੂਬੇ 'ਚ 80 ਥਾਵਾਂ 'ਚ ਅੱਗ ਸੁਲਗ ਰਹੀ ਹੈ ਤੇ ਵਿਕਟੋਰੀਆ ਦੇ 18 ਥਾਵਾਂ 'ਤੇ ਅਤੇ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅੱਗ ਬੁਝਾਉਣ ਲਈ ਕਾਫੀ ਨਹੀਂ ਹੈ। ਉਂਝ ਕਿਹਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵੀ ਭਾਰੀ ਮੀਂਹ ਪੈ ਸਕਦਾ ਹੈ। ਫਿਰ ਵੀ ਕਿਹਾ ਜਾ ਰਿਹਾ ਹੈ ਕਿ ਕਾਫੀ ਥਾਵਾਂ 'ਤੇ ਅੱਗ ਸੁਲਗਦੀ ਰਹੇਗੀ। ਉਂਝ ਮੀਂਹ ਕਾਰਨ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦਿਖਾਈ ਦਿੱਤੀ ਕਿਉਂਕਿ ਧੂੰਏਂ ਤੇ ਅੱਗ ਦੇ ਸੇਕ ਤੋਂ ਪਰੇਸ਼ਾਨ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਭਾਰੀ ਮੀਂਹ ਦੀ ਜ਼ਰੂਰਤ ਹੈ।


Related News