ਪਾਕਿ ਚੀਫ਼ ਜਸਟਿਸ ਦੀ ਸੱਸ ਦਾ ਆਡੀਓ ਲੀਕ, ਸਰਕਾਰ ਖ਼ਿਲਾਫ਼ ਪ੍ਰਗਟਾਈ ਨਾਰਾਜ਼ਗੀ
Monday, Apr 24, 2023 - 02:00 AM (IST)
 
            
            ਇਸਲਾਮਾਬਾਦ (ਅਨਸ)- ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਸੱਸ ਮਹਿਜਬੀਨ ਨੂਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਵਕੀਲ ਖਵਾਜਾ ਤਾਰਿਕ ਰਹੀਮ ਦੀ ਪਤਨੀ ਰਾਫੀਆ ਤਾਰਿਕ ਵਿਚਕਾਰ ਇਕ ਆਡੀਓ ਕਾਲ ਐਤਵਾਰ ਨੂੰ ਸਾਹਮਣੇ ਆਈ। ਦੋਵਾਂ ਨੂੰ ਉੱਚ ਜੱਜ ਲਈ ਸਮਰਥਨ ਅਤੇ ਮੱਧਕਾਲੀ ਚੋਣਾਂ ਦੀ ਇੱਛਾ ਬਾਰੇ ਚਰਚਾ ਕਰਦੇ ਸੁਣਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਘਰਾਂ ’ਚ ਪੁਆਏ ਵੈਣ, 2 ਸਕੇ ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ
ਦੋਵਾਂ ਔਰਤਾਂ ਨੇ ਇਸਲਾਮਾਬਾਦ ਵਿਚ ਮੌਜੂਦਾ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਆਡੀਓ ਕਲਿੱਪ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਅਤਾ ਤਰਾਰ ਨੇ ਕਿਹਾ ਕਿ ਆਡੀਓ ਕਲਿੱਪ ਸੁਣਨ ਤੋਂ ਬਾਅਦ ਉਸ ਨੂੰ ਡੂੰਘੀ ਸਾਜ਼ਿਸ਼ ਦਾ ਯਕੀਨ ਹੋ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            