ਆਈਨਸਟਾਈਨ ਦੇ ਹੱਥਾਂ ਨਾਲ ਲਿਖਿਆ ਇਕ ਦੁਰਲੱਭ 'ਦਸਤਾਵੇਜ਼' ਹੋਵੇਗਾ ਨੀਲਾਮ

Monday, Nov 22, 2021 - 02:13 PM (IST)

ਆਈਨਸਟਾਈਨ ਦੇ ਹੱਥਾਂ ਨਾਲ ਲਿਖਿਆ ਇਕ ਦੁਰਲੱਭ 'ਦਸਤਾਵੇਜ਼' ਹੋਵੇਗਾ ਨੀਲਾਮ

ਵਾਸ਼ਿੰਗਟਨ (ਬਿਊਰੋ): ਸਿਧਾਂਤਕ ਭੌਤਿਕ ਵਿਗਿਆਨੀ ਅਲਬਰਟ ਆਇਨਸਟਾਈਨ ਦੁਆਰਾ ਲਿਖਿਆ ਇੱਕ ਦੁਰਲੱਭ ਹੱਥ-ਲਿਖਤ ਜਾਂ ਦਸਤਾਵੇਜ਼ ਦੀ ਨੀਲਾਮੀ ਕੀਤੀ ਜਾਵੇਗੀ। ਇਹ ਹੱਥ-ਲਿਖਤ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਦੇ ਪਿੱਛੇ ਦੀ ਤਿਆਰੀ ਦਾ ਵੇਰਵਾ ਦਿੰਦੀ ਹੈ। ਨੀਲਾਮੀ ਦਾ ਆਯੋਜਕਾਂ ਨੂੰ ਆਸ ਹੈ ਕਿ ਇਸ ਨਾਲ 2 ਤੋਂ 3 ਮਿਲੀਅਨ ਯੂਰੋ ਦੇ ਵਿਚਕਾਰ ਰਾਸ਼ੀ ਮਿਲ ਸਕਦੀ ਹੈ। ਨੀਲਾਮੀ ਆਗੁਤੇ ਕੰਪਨੀ ਕਰ ਰਹੀ ਹੈ ਪਰ ਉਸ ਲਈ ਇਸ ਦੀ ਮੇਜ਼ਬਾਨੀ ਕ੍ਰਿਸਟੀਜ਼ ਕੰਪਨੀ ਕਰ ਰਹੀ ਹੈ। ਕ੍ਰਿਸਟੀਜ਼ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਨੀਲਾਮੀ ਲਈ ਲਿਆਂਦੀ ਜਾਣ ਵਾਲੀ ਹੁਣ ਤੱਕ ਦੀ ਆਈਨਸਟਾਈਨ ਦੀ ਸਭ ਤੋਂ ਕੀਮਤੀ ਹੱਥ-ਲਿਖਤ ਹੈ।

54 ਸਫਿਆਂ ਦੀ ਹੱਥ-ਲਿਖਤ
54 ਸਫਿਆਂ ਦੀ ਇਸ ਦਸਤਾਵੇਜ਼ ਨੂੰ ਆਈਨਸਟਾਈਨ ਅਤੇ ਉਹਨਾਂ ਦੇ ਸਹਿਯੋਗੀ ਮਿਚੇਲ ਬੇਸੋ ਨੇ ਸਵਿਟਜ਼ਰਲੈਂਡ ਦੇ ਜਿਊਰਿਕ ਵਿਚ 1913 ਤੋਂ 1914 ਵਿਚਕਾਰ ਆਪਣੇ ਹੱਥਾਂ ਨਾਲ ਲਿਖਿਆ ਸੀ। ਕ੍ਰਿਸਟੀਜ਼ ਦਾ ਕਹਿਣਾ ਹੈ ਕਿ ਬੇਸੋ ਦੀ ਬਦੌਲਤ ਹੀ ਦਸਤਾਵੇਜ਼ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਜਾ ਸਕਿਆ। ਕ੍ਰਿਸਟੀਜ਼ ਦਾ ਕਹਿਣਾ ਹੈ ਕਿ ਇਹ ਲੱਗਭਗ ਇਕ ਚਮਤਕਾਰ ਹੈ ਕਿਉਂਕਿ ਸੰਭਵ ਹੈ ਕਿ ਖੁਦ ਆਈਨਸਟਾਈਨ ਨੇ ਇਸ ਨੂੰ ਸਿਰਫ ਇਕ ਸਧਾਰਨ ਜਿਹਾ ਸਮਝਿਆ ਹੋਵੇਗਾ ਅਤੇ ਉਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਸਮਝੀ ਹੋਵੇਗੀ। ਕ੍ਰਿਸਟੀਜ਼ ਨੇ ਇਹ ਵੀ ਕਿਹਾ ਕਿ ਇਸ ਦਸਤਾਵੇਜ਼ ਤੋਂ 20ਵੀਂ ਸਦੀ ਦੇ ਸਭ ਤੋਂ ਮਹਾਨ ਵਿਗਿਆਨੀ ਦੇ ਦਿਮਾਗ ਵਿਚ ਝਾਤੀ ਮਾਰਨ ਦਾ ਇਕ ਮੌਕਾ ਮਿਲਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਬੈਲਜੀਅਮ ਦੇ ਕੋਵਿਡ-19 ਸਬੰਧੀ ਸਖ਼ਤ ਨਿਯਮਾਂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ (ਤਸਵੀਰਾਂ)

ਜਰਮਨੀ ਵਿਚ ਪੈਦਾ ਹੋਏ ਆਈਨਸਟਾਈਨ ਦਾ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਉਹਨਾਂ ਨੂੰ ਇਤਿਹਾਸ ਦੇ ਸਭ ਤੋਂ ਮਹਾਨ ਭੌਤਿਕ ਵਿਗਿਆਨੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਹਨਾਂ ਨੇ ਸਾਪੇਖਤਾ ਸਿਧਾਂਤ ਦੀ ਖੋਜ ਕਰ ਕੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਸੀ। ਉਹਨਾਂ ਨੇ ਕਵਾਂਟਮ ਮੇਕੈਨਿਕਸ ਦੇ ਸਿਧਾਂਤ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ।ਸਾਪੇਖਤਾ ਅਤੇ ਕੁਆਂਟਮ ਮੇਕੈਨਿਕਸ ਨੂੰ ਆਧੁਨਿਕ ਭੌਤਿਕ ਵਿਗਿਆਨ ਦੇ ਦੋ ਥੰਮ੍ਹ ਮੰਨਿਆ ਜਾਂਦਾ ਹੈ। ਘਣ ਅਤੇ ਊਰਜਾ ਦੇ ਸਬੰਧਾਂ ਦੀ ਵਿਆਖਿਆ ਕਰਨ ਵਾਲੇ ਉਹਨਾਂ ਦੇ ਫਾਰਮੂਲੇ E = mc ਵਰਗ ਨੂੰ "ਸੰਸਾਰ ਦਾ ਸਭ ਤੋਂ ਮਸ਼ਹੂਰ ਸਮੀਕਰਨ" ਵੀ ਕਿਹਾ ਜਾਂਦਾ ਹੈ। ਆਇਨਸਟਾਈਨ ਨੂੰ 1921 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਬਾਅਦ ਵਿੱਚ ਉਹ ਇੱਕ ਪ੍ਰਤਿਭਾਵਾਨ ਵਿਗਿਆਨਕ ਪ੍ਰਤੀਕ ਵਜੋਂ ਪ੍ਰਸਿੱਧ ਹੋ ਗਏ।

ਪੜ੍ਹੋ ਇਹ ਅਹਿਮ ਖਬਰ - ਖੁਸ਼ਖ਼ਬਰੀ: ਆਸਟ੍ਰੇਲੀਆ ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ, ਵਰਕਰਾਂ ਲਈ ਖੋਲ੍ਹੇਗਾ ਸਰਹਦਾਂ


author

Vandana

Content Editor

Related News