ਦੁਬਈ ’ਚ ਰਹਿੰਦੇ ਭਾਰਤੀਆਂ ਲਈ ਖ਼ਬਰ, ਬਾਲਕਨੀ 'ਚ ਕੱਪੜੇ ਸਕਾਉਣ ਸਣੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਵੇਗੀ ਭਾਰੀ

Wednesday, Dec 29, 2021 - 04:35 PM (IST)

ਦੁਬਈ ’ਚ ਰਹਿੰਦੇ ਭਾਰਤੀਆਂ ਲਈ ਖ਼ਬਰ, ਬਾਲਕਨੀ 'ਚ ਕੱਪੜੇ ਸਕਾਉਣ ਸਣੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਵੇਗੀ ਭਾਰੀ

ਦੁਬਈ : ਦੁਬਈ ਦੀ ਨਗਰਪਾਲਿਕਾ ਨੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਕੁੱਝ ਨਵੇਂ ਨਿਯਮ ਬਣਾਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ’ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਇਹ ਨਿਯਮ ਖ਼ਾਸ ਤੌਰ ’ਤੇ ਦੁਬਈ ਵਿਚ ਰਹਿਣ ਵਾਲੇ ਭਾਰਤੀਆਂ ਲਈ ਜਾਨਣੇ ਬਹੁਤ ਜ਼ਰੂਰੀ ਹਨ, ਕਿਉਂਕਿ ਭਾਰਤ ਵਿਚ ਇਹ ਚੀਜ਼ਾਂ ਆਮ ਹਨ। ਉਦਾਹਰਣ ਲਈ ਦੁਬਈ ਵਿਚ ਹੁਣ ਬਾਲਕਨੀ ਵਿਚ ਕੱਪੜੇ ਸੁਕਾਉਣ ਦੀ ਮਨਾਹੀ ਹੋਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਜਦੋਂਕਿ ਭਾਰਤ ਵਿਚ ਜ਼ਿਆਦਾਤਰ ਲੋਕ ਆਪਣੇ ਕੱਪੜੇ ਬਾਲਕਨੀ ਵਿਚ ਹੀ ਸੁਕਾਉਂਦੇ ਹਨ।

ਇਹ ਵੀ ਪੜ੍ਹੋ : US ’ਚ ਓਮੀਕਰੋਨ ਦਾ ਕਹਿਰ, ਕੈਲੀਫੋਰਨੀਆ ’ਚ ਕੋਰੋਨਾ ਦੇ ਮਾਮਲੇ 50 ਲੱਖ ਤੋਂ ਪਾਰ

PunjabKesari

ਸੋਮਵਾਰ ਨੂੰ ਇਕ ਟਵੀਟ ਵਿਚ ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੀ ਬਾਲਕਨੀ ਦਾ ‘ਗਲਤ ਇਸਤੇਮਾਲ’ ਨਾ ਕਰੋ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕਨੀ ‘ਗੰਦੀ’ ਦਿਖੇ। ਟਵੀਟ ਵਿਚ ਲਿਖਿਆ ਹੈ ਕਿ ਵਾਤਾਵਰਣ ਜ਼ਰੂਰਤਾਂ ਅਤੇ ਮਾਪਦੰਡਾਂ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ ਦੁਬਈ ਨਗਰਪਾਲਿਕਾ ਯੂ.ਏ.ਈ. ਦੇ ਸਾਰੇ ਨਿਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਅਤੇ ਸਭਿਅਕ ਸੁਭਾਅ ਨੂੰ ਵਿਗਾੜਨ ਤੋਂ ਬਚਣ ਦੀ ਅਪੀਲ ਕਰਦੀ ਹੈ। ਇਸ ਟਵੀਟ ਵਿਚ ਉਨ੍ਹਾਂ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਉਲੰਘਣਾਂ ਕਰਨ ’ਤੇ ਜੁਰਮਾਨਾ ਲੱਗੇਗਾ।

ਇਹ ਵੀ ਪੜ੍ਹੋ : ਸੂਡਾਨ ’ਚ ਸੋਨੇ ਦੀ ਖਾਨ ਧੱਸਣ ਕਾਰਨ 38 ਲੋਕਾਂ ਦੀ ਮੌਤ

ਨਵੇਂ ਨਿਯਮਾਂ ਮੁਤਾਬਕ ਬਾਲਕਨੀ ਜਾਂ ਖਿੜਕੀ ’ਤੇ ਕੱਪੜੇ ਸੁਕਾਉਣ ’ਤੇ, ਬਾਲਕਨੀ ਵਿਚ ਸਿਗਰਟ ਦੀ ਰਾਖ ਝਾੜਨ ’ਤੇ, ਬਾਲਕਨੀ ਤੋਂ ਕੂੜਾ ਸੁੱਟਣ ’ਤੇ, ਬਾਲਕਨੀ ਧੋਂਦੇ ਸਮੇਂ ਪਾਣੀ ਹੇਠਾਂ ਗਿਡੱਣ ’ਤੇ, ਬਾਲਕਲੀ ਵਿਚ ਚਿੜੀਆਂ ਨੂੰ ਦਾਣਾ ਪਾਉਣ ’ਤੇ ਕਿਉਂਕਿ ਉਹ ਗੰਦਗੀ ਫੈਲਾਉਂਦੀਆਂ ਹਨ ਅਤੇ ਬਾਲਕਨੀ ਵਿਚ ਕਿਸੇ ਤਰ੍ਰਾਂ ਦਾ ਐਂਟੀਨਾ ਜਾਂ ਡਿੱਸ਼ ਲਗਾਉਣ ’ਤੇ ਜੁਰਮਾਨਾ ਦੇਣਾ ਪਵੇਗਾ। ਖ਼ਬਰਾਂ ਮੁਤਾਬਕ ਇਨ੍ਹਾਂ ਨਿਯਮਾਂ ਨੂੰ ਤੋੜਨ ’ਤੇ 500 ਤੋਂ 1500 ਦਿਰਹਮ ਯਾਨੀ 10 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ। 

ਇਹ ਵੀ ਪੜ੍ਹੋ : ਇਸ ਨੌਜਵਾਨ ਨੇ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਨੂੰ ਮਾਰਨ ਦੀ ਦਿੱਤੀ ਸੀ ਧਮਕੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News