ਪਾਕਿ ਦੇ ਖੈਬਰ ਪਖਤੂਨਖਵਾ ''ਚ ਫ਼ੌਜੀ ਹੈੱਡਕੁਆਰਟਰ ''ਤੇ ਹਮਲਾ, 2 ਅੱਤਵਾਦੀ ਢੇਰ

Friday, Sep 06, 2024 - 02:58 PM (IST)

ਪਾਕਿ ਦੇ ਖੈਬਰ ਪਖਤੂਨਖਵਾ ''ਚ ਫ਼ੌਜੀ ਹੈੱਡਕੁਆਰਟਰ ''ਤੇ ਹਮਲਾ, 2 ਅੱਤਵਾਦੀ ਢੇਰ

ਪੇਸ਼ਾਵਰ - ਸ਼ੁੱਕਰਵਾਰ ਨੂੰ ਉੱਤਰ-ਪੁੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਫੌਜ ਦੇ ਹੈੱਡਕੁਆਰਟਰ 'ਤੇ ਹੋਏ ਅੱਤਵਾਦੀ ਹਮਲੇ 'ਚ ਘੱਟੋ-ਘੱਟ ਦੋ ਆਤਮਘਾਤੀ ਹਮਲਾਵਰ ਮਾਰੇ ਗਏ। ਸੁਰੱਖਿਆ ਬਲਾਂ ਨੇ ਕਿਹਾ ਕਿ ਉਨ੍ਹਾਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਮੋਹਮੰਦ ਜ਼ਿਲੇ ਦੇ ਘਲਾਨਈ ਕਸਬੇ ’ਚ ਮੁਹੰਮਦ ਰਾਈਫਲਜ਼ ਦੇ ਹੈੱਡਕੁਆਰਟਰ 'ਤੇ ਵੱਡੇ ਪੱਧਰ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚੱਲ ਰਹੀ ਗੋਲੀਬਾਰੀ ’ਚ 5 ਆਤਮਘਾਤੀ ਹਮਲਾਵਰਾਂ ’ਚੋਂ ਦੋ ਨੂੰ ਮਾਰ ਦਿੱਤਾ। ਇਸ ਦੌਰਾਨ ਸੁਰੱਖਿਆ ਬਲਾਂ ਨੇ ਕਿਹਾ ਕਿ ਜੰਗ ਅਜੇ ਵੀ ਜਾਰੀ ਹੈ ਅਤੇ ਹੈੱਡਕੁਆਰਟਰ ਨੂੰ ਖਾਲੀ ਕਰਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਇਹ  ਹੈੱਡਕੁਆਰਟਰ ਪੇਸ਼ਾਵਰ ਤੋਂ ਲਗਭਗ 50 ਕਿਲੋਮੀਟਰ ਦੂਰ ਮੁਹੰਮਦ ਆਦਿਵਾਸੀ ਜ਼ਿਲੇ ’ਚ ਸਥਿਤ ਹੈ। ਦੱਸ ਦਈਏ ਕਿ ਮੁਹੰਮਦ ਜ਼ਿਲੇ 'ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਹਿੱਸਾ ਜਮਾਤੁਲ ਅਹਰਾਰ ਅੱਤਵਾਦੀ ਸਮੂਹ ਦੀਆਂ ਅੱਤਵਾਦੀ ਸਗਰਮੀਆਂ 'ਚ ਵਾਧਾ ਹੋਇਆ ਹੈ। ਹਮਲੇ ਦੇ ਪਿੱਛੇ ਜਮਾਤੁਲ ਅਹਰਾਰ ਗਰੁੱਪ ਦਾ ਹੱਥ ਮੰਨਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ -ਜੇਲੇਂਸਕੀ ਨੇ ਜਰਮਨੀ ਦੇ ਚੋਟੀ ਦੇ ਫੌਜੀ ਆਗੂਆਂ ਨਾਲ ਕੀਤੀ ਮੁਲਾਕਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sunaina

Content Editor

Related News