ਲਾਹੌਰ ਦੇ ਜਿੱਨਾਹ ਹਾਊਸ ’ਤੇ ਹੋਏ ਹਮਲੇ ਬਾਰੇ ਪੁਲਸ ਦਾ ਖ਼ੁਲਾਸਾ, ਸਾਬਕਾ ਸੂਬਾਈ ਸਿਹਤ ਮੰਤਰੀ ਦੀ ਸੀ ਅਹਿਮ ਭੂਮਿਕਾ

06/06/2023 10:56:54 PM

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪੁਲਸ ਮੁਖੀ ਉਸਮਾਨ ਅਨਵਰ ਨੇ ਕਿਹਾ ਹੈ ਕਿ ਇਤਿਹਾਸਕ ਜਿੱਨਾਹ ਹਾਊਸ ਜਾਂ ਕੋਰ ਕਮਾਂਡਰ ਹਾਊਸ ’ਤੇ 9 ਮਈ ਨੂੰ ਹੋਏ ਹਮਲੇ ’ਚ ਸਾਬਕਾ ਸੂਬਾਈ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਦੀ ਅਹਿਮ ਭੂਮਿਕਾ ਸੀ। ਇਸ ਤੋਂ ਪਹਿਲਾਂ, ਅੱਤਵਾਦ-ਰੋਕੂ ਇਕ ਅਦਾਲਤ ਨੇ ਮਾਮਲੇ ’ਚ ਯਾਸਮੀਨ ਰਾਸ਼ਿਦ ਨੂੰ ਬਰੀ ਕਰ ਦਿੱਤਾ ਸੀ।

ਪੰਜਾਬ ਪੁਲਸ ਅੱਤਵਾਦ-ਰੋਕੂ ਅਦਾਲਤ ਦੇ ਉਸ ਫੈਸਲੇ ਨੂੰ ਵੀ ਚੁਣੌਤੀ ਦੇਵੇਗੀ, ਜਿਸ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਨੇਤਾਵਾਂ ਨੂੰ ਇਸ ਮਾਮਲੇ ’ਚ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ ਸੀ। ਅਨਵਰ ਨੇ ਕਿਹਾ ਕਿ ਅਸੀਂ ਪੀ. ਟੀ. ਆਈ. ਨੇਤਾ ਯਾਸਮੀਨ ਰਾਸ਼ਿਦ ਦੀ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ ਗੱਲਬਾਤ ਦੀਆਂ 41 ਕਾਲਾਂ ਦਾ ਪਤਾ ਲਾਇਆ, ਜੋ ਅਦਾਲਤ ’ਚ ਸਬੂਤ ਦੇ ਤੌਰ ’ਤੇ ਪੇਸ਼ ਕਰਨ ਲਈ ਕਾਫੀ ਹਨ, ਤਾਂ ਕਿ ਉਨ੍ਹਾਂ ਦੇ ਫੌਜੀ ਸੰਸਥਾਨ ’ਤੇ ਹਮਲਿਆਂ ਦੇ ਸਾਜ਼ਿਸ਼ਕਾਰੀ ਹੋਣ ਦੀ ਗੱਲ ਸਾਬਤ ਕੀਤੀ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਬਾਜਵਾ ਨੂੰ ਵੇਖ ਲੋਹਾ-ਲਾਖਾ ਹੋਇਆ ਅਫਗਾਨ ਨਾਗਰਿਕ, ਸੜਕ ਵਿਚਾਲੇ ਕੀਤਾ ਜ਼ਲੀਲ

ਮੇਰੇ ਸਮਰਥਕਾਂ ’ਤੇ ਜਰਮਨੀ ਦੇ ਨਾਜੀ ਕਾਲ ਦਾ ਕਾਨੂੰਨ ਥੋਪਿਆ ਜਾ ਰਿਹਾ : ਇਮਰਾਨ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨੀ ਅੰਧਕਾਰ ਯੁੱਗ ’ਚ ਜੀਅ ਰਹੇ ਹਨ, ਕਿਉਂਕਿ ਸੁਪਰੀਮ ਕੋਰਟ ਦੀ ਚੁੱਪੀ ਦਰਮਿਆਨ ਅਧਿਕਾਰੀ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ ਜਰਮਨੀ ਦੇ ਨਾਜੀ ਕਾਲ ਦੇ ਕਾਨੂੰਨ ਦੀ ਵਰਤੋਂ ਕਰ ਰਹੇ ਹਨ।

ਪਿਛਲੇ ਮਹੀਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਸਮਰਥਕਾਂ ਨੇ ਦੇਸ਼ ਭਰ ’ਚ ਫੌਜੀ ਅਤੇ ਸਰਕਾਰੀ ਸੰਸਥਾਨਾਂ ’ਚ ਭੰਨ-ਤੋੜ ਕੀਤੀ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਖਾਨ ਦੇ ਹਜ਼ਾਰਾਂ ਸਮਰਥਕਾਂ ਨੂੰ ਹਿਰਾਸਤ ’ਚ ਲਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News