ਤੁਰਕੀ ’ਚ ਅਮਰੀਕੀ ਫੌਜੀਆਂ ’ਤੇ ਹਮਲਾ, 15 ਲੋਕ ਲਏ ਹਿਰਾਸਤ ''ਚ
Tuesday, Sep 03, 2024 - 06:22 PM (IST)

ਇਸਤਾਂਬੁਲ - ਤੁਰਕੀ ਦੇ ਪੱਛਮੀ ਬੰਦਰਗਾਹ ਸ਼ਹਿਰ ਇਜ਼ਮਿਰ 'ਚ ਅਮਰੀਕੀ ਸਮੁੰਦਰੀ ਫੌਜ ਦੇ ਜਹਾਜ਼ 'ਤੇ ਤਾਇਨਾਤ 2 ਫੌਜੀ ਮੁਲਾਜ਼ਮਾਂ 'ਤੇ ਸੋਮਵਾਰ ਨੂੰ ਹੋਏ ਹਮਲੇ ਦੇ ਸਬੰਧ 'ਚ 15 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਜ਼ਮੀਰ ਗਵਰਨਰ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਤੁਰਕੀ ਯੂਥ ਯੂਨੀਅਨ ਦੇ ਮੈਂਬਰਾਂ ਦੇ ਇਕ ਸਮੂਹ ਨੇ ਇਜ਼ਮਿਰ ਦੇ ਕੋਨਾਕ ਜ਼ਿਲ੍ਹੇ ’ਚ ਕੱਲ ਦੁਪਹਿਰ 1 ਵਜੇ ਦੇ ਲਗਭਗ ਸਿਵਲ ਕੱਪੜਿਆਂ ਪਹਿਨੇ 2 ਅਮਰੀਕੀ ਫੌਜੀ ਮੁਲਾਜ਼ਮਾਂ 'ਤੇ ਹਮਲਾ ਕੀਤਾ। ਦਫਤਰ ਨੇ ਦੱਸਿਆ ਕਿ ਜਹਾਜ਼ 'ਤੇ ਤਾਇਨਾਤ 2 ਅਮਰੀਕੀ ਫੌਜੀ ਜਵਾਨਾਂ ਤੋਂ ਇਲਾਵਾ 5 ਹੋਰ ਫੌਜੀ ਵੀ ਮੌਜੂਦ ਸਨ, ਉਹ ਵੀ ਸਿਵਲ ਕਪੱੜੇ ’ਚ ਸਨ। ਤੁਰਕੀ ਦੇ ਸੁਰੱਖਿਆ ਬਲਾਂ ਨੇ ਤੁਰੰਤ ਦਖਲ ਦੇ ਕੇ ਸਾਰਿਆਂ ਨੂੰ ਛੁਡਵਾਇਆ। ਰਾਜਧਾਨੀ ਅੰਕਾਰਾ ਸਥਿਤ ਅਮਰੀਕੀ ਦੂਤਘਰ ਨੇ ਸੋਸ਼ਲ ਮੀਡੀਆ 'ਐਕਸ' 'ਤੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਤੁਰਕੀ ਦੇ ਅਧਿਕਾਰੀਆਂ ਦਾ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਪ੍ਰਗਟਾਇਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨਾਲ ਸਬੰਧ ਸੁਧਾਰਨਾ ਚਾਹੁੰਦਾ ਹੈ ਬੰਗਲਾਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।