ਅਫ਼ਰੀਕਾ ਦੇ ਇਸ ਦੇਸ਼ 'ਚ ਹਮਲਾਵਰਾਂ ਵੱਲੋਂ ਕੀਤੀ ਅੰਨ੍ਹੇਵਾਹ ਗੋਲ਼ੀਬਾਰੀ 'ਚ 23 ਲੋਕਾਂ ਦੀ ਮੌਤ, 12 ਜ਼ਖ਼ਮੀ
Sunday, Aug 20, 2023 - 11:54 PM (IST)
ਇੰਟਰਨੈਸ਼ਨਲ ਡੈਸਕ : ਪੱਛਮੀ ਅਫ਼ਰੀਕਾ ਦੇ ਦੇਸ਼ ਮਾਲੀ ਦੇ ਇਕ ਪਿੰਡ 'ਚ ਬੰਦੂਕਧਾਰੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੇ ਪਿੰਡ ਦੇ 23 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਹਮਲੇ 'ਚ 12 ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੰਦਿਆਗਰਾ ਖੇਤਰ ਦੇ ਗਵਰਨਰ ਸਿਦੀ ਮੁਹੰਮਦ ਅਲ-ਬਸ਼ੀਰ ਨੇ ਕਿਹਾ ਕਿ ਯਾਰੂ ਪਿੰਡ ਵਿੱਚ ਸ਼ੁੱਕਰਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਦਰਜਨਾਂ ਲੋਕ ਮਾਰੇ ਗਏ ਅਤੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ।
ਇਹ ਵੀ ਪੜ੍ਹੋ : ਸਾਢੇ 22 ਲੱਖ ਦੀ ਲੁੱਟ ਦਾ ਮਾਮਲਾ ਪੁਲਸ ਨੇ 48 ਘੰਟਿਆਂ ’ਚ ਸੁਲਝਾਇਆ, ਖੁਦ ਹੀ ਰਚੀ ਸੀ ਮਨਘੜਤ ਕਹਾਣੀ
ਖੇਤਰੀ ਨੌਜਵਾਨ ਸੰਗਠਨ ਦੇ ਪ੍ਰਧਾਨ ਅਮਾਦੋ ਲੁਗੂ ਨੇ ਐਤਵਾਰ ਨੂੰ ਕਿਹਾ, ''ਹਮਲਾਵਰ ਸ਼ਾਮ 7 ਵਜੇ ਤੱਕ ਪਿੰਡ 'ਚ ਹੀ ਰਹੇ। ਉਨ੍ਹਾਂ ਨੇ ਪਿੰਡ ਦਾ ਕੁਝ ਹਿੱਸਾ ਸਾੜ ਦਿੱਤਾ। ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਪਿੰਡ ਵਾਸੀਆਂ ਦੇ ਪਸ਼ੂ ਲੈ ਗਏ।'' ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੱਧ ਅਤੇ ਉੱਤਰੀ ਮਾਲੀ ਵਿੱਚ ਰਹਿਣ ਵਾਲਾ ਭਾਈਚਾਰਾ 2012 ਤੋਂ ਹਥਿਆਰਬੰਦ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8