ਕੋਲੰਬੀਆ ''ਚ ਚਿਲੀ ਦੇ ਰਾਜਦੂਤ ਹਰਨੇਂਡੇਜ ''ਤੇ ਹਮਲਾ

8/6/2020 4:03:33 PM

ਸੈਂਟਿਯਾਗੋ- ਕੋਲੰਬੀਆ ਵਿਚ ਚਿਲੀ ਦੇ ਰਾਜਦੂਤ ਰਿਕਾਡਰ ਹਰਨੇਂਡੇਜ 'ਤੇ ਹਮਲਾ ਹੋਣ ਦੀ ਖਬਰ ਮਿਲੀ ਹੈ। ਚਿਲੀ ਦੇ ਵਿਦੇਸ਼ ਮੰਤਰੀ ਆਂਦਰੇਸ ਅਲਾਮੰਡ ਨੇ ਇਹ ਜਾਣਕਾਰੀ ਦਿੱਤੀ। ਅਲਾਮੰਡ ਨੇ ਟਵੀਟ ਕੀਤਾ ਕਿ ਮੈਂ ਕੋਲੰਬੀਆ ਵਿਚ ਅੰਬੈਸਡਰ ਰਿਕਾਰਡ ਹਰਨਾਂਡੇਜ ਨਾਲ ਸੰਪਰਕ ਕੀਤਾ, ਉਨ੍ਹਾਂ 'ਤੇ ਕੱਲ ਹਮਲਾ ਹੋਇਆ ਸੀ। ਉਨ੍ਹਾਂ ਅੰਬੈਸਡਰ ਦੀ ਸੁਰੱਖਿਆ ਵਿਚ ਕੰਮ ਕਰਨ ਵਾਲੇ ਮੈਂਬਰਾਂ ਵਲੋਂ ਹਮਲੇ ਦਾ ਜਵਾਬ ਦੇਣ ਲਈ ਧੰਨਵਾਦ ਕੀਤਾ। 
ਜ਼ਿਕਰਯੋਗ ਹੈ ਕਿ ਇਹ ਹਮਲਾ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦ ਹਰਨੇਂਡੇਜ ਬਗੋਟਾ ਸਥਿਤ ਆਪਣੇ ਘਰ ਤੋਂ ਅੰਬੈਸੀ ਜਾ ਰਹੇ ਸਨ। ਕੋਲੰਬੀਆ ਦੇ ਅਧਿਕਾਰੀ ਹਮਲੇ ਦੀ ਜਾਂਚ ਕਰ ਰਹੇ ਹਨ। 


Lalita Mam

Content Editor Lalita Mam