ਰੋਮ ਸੰਮੇਲਨ ''ਚ ਬਾਈਡੇਨ ਸਪਲਾਈ ਲੜੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ''ਤੇ ਕਰਨਗੇ ਵਿਚਾਰ
Monday, Nov 01, 2021 - 02:11 AM (IST)
ਰੋਮ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ (ਜੀ-20) ਦੇ ਸੰਮੇਲਨ 'ਚ ਗਲੋਬਲ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਸਪਲਾਈ ਲੜੀ ਦੀਆਂ ਰੁਕਾਵਟਾਂ ਨਾਲ ਨਜਿੱਠਣ ਨੂੰ ਲੈ ਕੇ ਐਤਵਾਰ ਨੂੰ ਸਲਾਹ ਮਸ਼ਵਰਾ ਕੀਤਾ ਕਿਉਂਕਿ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਗਲੋਬਲ ਅਰਥਵਿਵਸਥਾ ਹੁਣ ਪਟੜੀ 'ਤੇ ਪਰਤ ਰਹੀ ਹੈ।
ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾ ਟੀਕਿਆਂ ਦੀ ਸਪਲਾਈ ਵਧਾਉਣ ਦਾ ਸੰਕਲਪ ਲਿਆ
ਕੋਵਿਡ-19 ਨਾਲ ਹੋਏ ਨੁਕਸਾਨ ਨਾਲ ਨਜਿੱਠਣ ਲਈ ਸੰਯੁਕਤ ਰੂਪ ਨਾਲ 15 ਹਜ਼ਾਰ ਅਰਬ ਅਮਰੀਕੀ ਡਾਲਰ ਖਰਚ ਕਰਨ ਦੇ ਬਾਵਜੂਦ, ਦੁਨੀਆ ਦੀਆਂ ਕਈ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵੱਡੇ ਪੱਧਰ 'ਤੇ ਕਮੀਆਂ ਨਾਲ ਜੂਝ ਰਹੀਆਂ ਹਨ ਕਿਉਂਕਿ ਜਹਾਜ਼ ਡਾਕ ਤੱਕ ਪਹੁੰਚਣ ਦੀ ਉਡੀਕ ਕਰ ਰਹੇ ਹਨ। ਸ਼ਿਪਿੰਗ ਕੰਟੇਨਰਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ, ਬੰਦਰਗਾਹਾਂ ਤੋਂ ਮਾਲ ਢੋਹਣ ਲਈ ਭਰਪੂਰ ਟਰੱਕ ਮੌਜੂਦ ਨਹੀਂ ਹੈ ਅਤੇ ਵਾਇਰਸ ਦੇ ਕਹਿਰ ਤੋਂ ਕਾਰਖਾਨਿਆਂ 'ਚ ਉਤਪਾਦਨ ਰੁਕ ਜਾਂਦਾ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦੇ 1,772 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਦੀ ਹੋਈ ਮੌਤ
ਸਪਲਾਈ ਲੜੀ ਦੇ ਮੁੱਦੇ ਬਾਈਡੇਨ ਲਈ ਆਰਥਿਕ ਅਤੇ ਰਾਜਨੀਤਿਕ ਪ੍ਰੇਸ਼ਾਨੀ ਦੇ ਰੂਪ 'ਚ ਉਭਰੇ ਹਨ ਕਿਉਂਕਿ ਦੇਰੀ ਕਾਰਨ ਮਹਿੰਗਾਈ ਵਧੀ ਹੈ ਅਤੇ ਸੰਭਾਵਿਤ ਰੂਪ ਨਾਲ ਛੁੱਟੀਆਂ ਦੀ ਖਰੀਦਦਾਰੀ 'ਚ ਵੀ ਰੁਕਾਵਟ ਪਾ ਦਿੱਤੀ ਹੈ। ਰਿਪਬਲਿਕਨ ਸੰਸਦ ਮੈਂਬਰਾਂ ਨੇ ਬਾਈਡੇਨ ਦੀ ਆਰਥਿਕ ਅਗਵਾਈ ਦੀ ਆਲੋਚਨਾ 'ਚ ਮਹਿੰਗਾਈ ਅਤੇ ਸਪਲਾਈ ਲੜੀ ਚੁਣੌਤੀਆਂ ਦੇ ਖਤਰੇ ਦਾ ਹਵਾਲਾ ਦਿੱਤਾ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀ ਸਾਜਿਸ਼ ਰਚਣ ਦੇ ਮਾਮਲੇ 'ਚ NIA ਨੇ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।