ਤੇਲ ਟੈਂਕਰ 'ਚ ਧਮਾਕਾ, 40 ਲੋਕਾਂ ਦੀ ਦਰਦਨਾਕ ਮੌਤ
Thursday, Dec 28, 2023 - 02:11 PM (IST)
ਮੋਨਰੋਵੀਆ (ਯੂਐਨਆਈ): ਉੱਤਰੀ-ਮੱਧ ਲਾਇਬੇਰੀਆ ਦੇ ਬੋਂਗ ਕਾਉਂਟੀ ਵਿੱਚ ਇੱਕ ਤੇਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਮਗਰੋਂ ਉਸ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ 83 ਹੋਰ ਜ਼ਖਮੀ ਹੋ ਗਏ। ਲਾਇਬੇਰੀਅਨ ਅਖ਼ਬਾਰ ਫਰੰਟਪੇਜ ਅਫਰੀਕਾ ਨੇ ਦੇਸ਼ ਦੇ ਉਪ ਸਿਹਤ ਮੰਤਰੀ ਅਤੇ ਮੁੱਖ ਮੈਡੀਕਲ ਅਫਸਰ ਫ੍ਰਾਂਸਿਸ ਕੇਟ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ।
ਅਖ਼ਬਾਰ ਮੁਤਾਬਕ ਮੰਗਲਵਾਰ ਨੂੰ ਟੋਟੋਟਾ ਵਿੱਚ ਮੁਲਬਾਹ ਹਿੱਲ ਕਮਿਊਨਿਟੀ ਵਿੱਚ ਗੈਸ ਟਰੱਕ ਪਲਟ ਗਿਆ ਅਤੇ ਥੋੜ੍ਹੀ ਦੇਰ ਬਾਅਦ ਇਸ ਵਿਚ ਵਿਸਫੋਟ ਹੋ ਗਿਆ, ਜਿਸ ਨਾਲ ਲੀਕ ਹੋ ਰਹੇ ਈਂਧਨ ਨੂੰ ਕੱਢਣ ਲਈ ਘਟਨਾਸਥਲ 'ਤੇ ਪਹੁੰਚੇ ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ ਸ਼ੁਰੂਆਤੀ ਮੌਤਾਂ ਦੀ ਗਿਣਤੀ 15 ਪੀੜਤ ਸੀ ਅਤੇ 36 ਲੋਕ ਜ਼ਖਮੀ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਤੁਰਕੀ 'ਚ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ, 11 ਲੋਕਾਂ ਦੀ ਦਰਦਨਾਕ ਮੌਤ
ਰਿਪੋਰਟ ਵਿੱਚ ਕਿਹਾ ਗਿਆ ਕਿ ਧਮਾਕੇ ਵਿੱਚ ਹੋਰ ਪੀੜਤਾਂ ਦੇ ਇਲਾਵਾ ਇੱਕ ਔਰਤ ਅਤੇ ਛੇ ਤੋਂ ਨੌਂ ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਅਖ਼ਬਾਰ ਨੇ ਕੇਤੇਹ ਦੇ ਹਵਾਲੇ ਨਾਲ ਦੱਸਿਆ ਕਿ ਜ਼ਖਮੀਆਂ ਦਾ ਫੇਬੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਹੋਰਾਂ ਨੂੰ 14 ਮਿਲਟਰੀ ਹਸਪਤਾਲ, ਜੌਨ ਐੱਫ. ਕੈਨੇਡੀ ਮੈਮੋਰੀਅਲ ਹਸਪਤਾਲ ਅਤੇ ਈਲਵਾ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।