ਸੋਮਾਲੀਆ 'ਚ ਭਿਆਨਕ ਹੜ੍ਹ, ਹੁਣ ਤੱਕ 31 ਲੋਕਾਂ ਦੀ ਮੌਤ
Monday, Nov 13, 2023 - 11:02 AM (IST)
ਮੋਗਾਦਿਸ਼ੂ (ਪੋਸਟ ਬਿਊਰੋ)- ਸੋਮਾਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਮਗਰੋਂ ਆਏ ਹੜ੍ਹ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਚਨਾ ਮੰਤਰੀ ਦਾਊਦ ਅਵਿਸ ਨੇ ਐਤਵਾਰ ਨੂੰ ਰਾਜਧਾਨੀ ਮੋਗਾਦਿਸ਼ੂ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਅਕਤੂਬਰ ਤੋਂ ਹੁਣ ਤੱਕ ਹੜ੍ਹ ਕਾਰਨ ਕਰੀਬ 5 ਲੱਖ ਲੋਕ ਬੇਘਰ ਹੋ ਗਏ ਹਨ, ਜਦਕਿ 12 ਲੱਖ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ 'ਚ ਮੌਤ ਦਾ ਅੰਕੜਾ 11 ਹਜ਼ਾਰ ਦੇ ਪਾਰ, ਦਰਦਨਾਕ ਤਸਵੀਰਾਂ ਆਈਆਂ ਸਾਹਮਣੇ
ਉਸਨੇ ਕਿਹਾ ਕਿ ਨਾਗਰਿਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ ਹੈ, ਖਾਸ ਤੌਰ 'ਤੇ ਦੱਖਣੀ ਸੋਮਾਲੀਆ ਦੇ ਗੇਡੋ ਖੇਤਰ ਵਿੱਚ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫ਼ਤਰ (OCHA) ਨੇ ਹੜ੍ਹਾਂ ਨਾਲ ਨਜਿੱਠਣ ਲਈ 2.5 ਕਰੋੜ ਅਮਰੀਕੀ ਡਾਲਰ ਦਿੱਤੇ ਹਨ। ਇਸ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਕਿ 100 ਸਾਲਾਂ ਵਿੱਚ ਇੱਕ ਵਾਰ ਅਜਿਹਾ ਭਿਆਨਕ ਹੜ੍ਹ ਆਉਣ ਦਾ ਖਦਸ਼ਾ ਰਹਿੰਦਾ ਹੈ। ਓ.ਸੀ.ਐਚ.ਏ. ਨੇ ਕਿਹਾ ਕਿ ਜੇਕਰ ਸਾਰੇ ਸਾਵਧਾਨੀ ਦੇ ਉਪਾਅ ਕੀਤੇ ਜਾਣ ਤਾਂ ਵੀ ਇੰਨੇ ਵੱਡੇ ਪੱਧਰ ਦੇ ਹੜ੍ਹ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। OCHA ਨੇ ਲੋਕਾਂ ਨੂੰ ਬਚਾਉਣ ਲਈ 'ਛੇਤੀ ਚਿਤਾਵਨੀ ਅਤੇ ਛੇਤੀ ਕਾਰਵਾਈ' ਦੀ ਸਿਫ਼ਾਰਸ਼ ਕੀਤੀ ਹੈ। ਬਿਆਨ ਵਿਚ ਕਿਹਾ ਗਿਆ ਕਿ ਸੋਮਾਲੀਆ ਵਿਚ ਲਗਭਗ 16 ਲੱਖ ਲੋਕਾਂ ਦੀ ਜ਼ਿੰਦਗੀ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੀ ਹੈ ਅਤੇ ਦਸੰਬਰ ਤੱਕ ਜਾਰੀ ਬਰਸਾਤ ਦੇ ਮੌਸਮ ਦੌਰਾਨ 15 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਤਬਾਹ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।