ਪਾਕਿਸਤਾਨ ’ਚ 2 ਟਰੇਨਾਂ ਵਿਚਾਲੇ ਹੋਈ ਟੱਕਰ, ਘੱਟ ਤੋਂ ਘੱਟ 30 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Monday, Jun 07, 2021 - 01:27 PM (IST)
ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਸੋਮਵਾਰ ਨੂੰ 2 ਟਰੇਨਾਂ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਵਿਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਅਤੇ 50 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡੋਨ ਨਿਊਜ਼ ਦੀ ਖ਼ਬਰ ਮੁਤਾਬਕ ਕਰਾਚੀ ਤੋਂ ਸਰਗੋਧਾ ਜਾ ਰਹੀ ‘ਮਿਲਾਨ ਐਕਸਪ੍ਰੈਸ’ ਪਟੜੀ ਤੋਂ ਉਤਰ ਗਈ ਸੀ, ਜਿਸ ਨਾਲ ਲਾਹੌਰ ਤੋਂ ਕਰਾਚੀ ਜਾ ਰਹੀ ‘ਸਰ ਸਯਦ ਐਕਸਪ੍ਰੈਸ’ ਟਕਰਾ ਗਈ। ਇਸ ਘਟਨਾ ਵਿਚ ਮਿਲਾਨ ਐਕਸਪ੍ਰੈਸ ਦੇ ਡੱਬੇ ਪਲਟ ਗਏ। ਇਹ ਹਾਦਸਾ ਅਪਰ ਸਿੰਧ ਦੇ ਘੋਤਕੀ ਜ਼ਿਲ੍ਹੇ ਦੇ ਧਾਰਕੀ ਸ਼ਹਿਰ ਦੇ ਨੇੜੇ ਵਾਪਰਿਆ।
ਇਹ ਵੀ ਪੜ੍ਹੋ: ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ
ਟਰੇਨ ਹਾਦਸੇ ਦੇ ਬਾਅਦ ਘੋਤਕੀ, ਧਾਰਕੀ, ਓਬਾਰੋ ਅਤੇ ਮੀਰਪੁਰ ਮਾਠੇਲੋ ਦੇ ਹਸਪਤਾਲਾਂ ਵਿਚ ਐਮਰਜੈਂਸੀ ਸਥਿਤੀ ਦੀ ਘੋਸ਼ਣ ਕਰ ਦਿੱਤੀ ਗਈ। ਡੋਨ ਨਿਊਜ਼ ਨੇ ਘੋਤਕੀ ਦੇ ਡਿਪਟੀ ਕਮਿਸ਼ਨਰ ਅਬਦੁਲਾ ਦੇ ਹਵਲੇ ਤੋਂ ਕਿਹਾ ਕਿ ਟਰੇਨ ਹਾਦਸੇ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਲੋਕ ਜ਼ਖ਼ਮੀ ਹਨ। ਇਸ ਵਿਚ ਦੱਸਿਆ ਗਿਆ ਕਿ ਹਾਦਸੇ ਵਿਚ ਪਲਟੇ ਡੱਬਿਆਂ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ਵਿਚ ਵੀ ਅਧਿਕਾਰੀਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ: ਟਰੰਪ ਨੇ ਚੀਨ ਨੂੰ ਫਿਰ ਘੇਰਿਆ, ਕਿਹਾ- ਹੁਣ ਦੁਸ਼ਮਣ ਵੀ ਕਹਿ ਰਹੇ ਨੇ ਚੀਨੀ ਵਾਇਰਸ ਸਬੰਧੀ ਮੈਂ ਸਹੀ ਸੀ