ਹਿੰਸਕ ਹਮਲੇ ''ਚ ਘੱਟੋ-ਘੱਟ 26 ਪਿੰਡ ਵਾਸੀਆਂ ਦੀ ਮੌਤ

Tuesday, Jul 23, 2024 - 10:15 AM (IST)

ਹਿੰਸਕ ਹਮਲੇ ''ਚ ਘੱਟੋ-ਘੱਟ 26 ਪਿੰਡ ਵਾਸੀਆਂ ਦੀ ਮੌਤ

ਬਮਾਕੋ (ਏਜੰਸੀ): ਬੁਰਕੀਨਾ ਫਾਸੋ ਦੀ ਸਰਹੱਦ ਨੇੜੇ ਮਾਲੀ ਦੇ ਕੇਂਦਰੀ ਖੇਤਰ ਦੇ ਇਕ ਪਿੰਡ ‘ਤੇ ਹਥਿਆਰਬੰਦ ਸਮੂਹ ਵੱਲੋਂ ਕੀਤੇ ਗਏ ਹਮਲੇ ‘ਚ ਘੱਟ ਤੋਂ ਘੱਟ 26 ਲੋਕ ਮਾਰੇ ਗਏ। ਇਕ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕੋਸ ਕਸਬੇ ਦੇ ਮੇਅਰ ਮੌਲੇਏ ਗੁਇੰਦੋ ਨੇ ਦੱਸਿਆ ਕਿ ਹਮਲਾਵਰਾਂ ਨੇ ਐਤਵਾਰ ਸ਼ਾਮ ਡੇਂਬੋ ਪਿੰਡ 'ਚ ਪਿੰਡ ਵਾਸੀਆਂ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਨ੍ਹਾਂ 'ਚੋਂ ਜ਼ਿਆਦਾਤਰ ਆਪਣੇ ਖੇਤਾਂ 'ਚ ਕੰਮ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ਼ਰਾਰਤੀ ਅਨਸਰਾਂ ਨੇ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ; ਲਿਖੇ ਭਾਰਤ ਵਿਰੋਧੀ ਨਾਅਰੇ 

ਦੇਸ਼ ਦੀ ਫੌਜੀ ਸਰਕਾਰ ਉੱਤਰੀ ਖੇਤਰ ਵਿੱਚ ਹਿੰਸਾ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਹੈ। ਮੱਧ ਮਾਲੀ ਵਿਚ ਅਜਿਹੇ ਹਮਲੇ ਲਗਾਤਾਰ ਵਧ ਰਹੇ ਹਨ। ਐਤਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਹੈ, ਪਰ ਅਲ-ਕਾਇਦਾ ਨਾਲ ਜੁੜੇ ਕੱਟੜਪੰਥੀ ਸੰਗਠਨ 'ਜੇ.ਐਨ.ਆਈ.ਐਮ', ਜੋ ਅਕਸਰ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਨੂੰ ਇਸ ਪਿੱਛੇ ਮੰਨਿਆ ਜਾਂਦਾ ਹੈ। ਵਿਦਰੋਹੀਆਂ ਨੇ ਇਸੇ ਤਰ੍ਹਾਂ ਜੁਲਾਈ ਵਿਚ ਇਕ ਵਿਆਹ ਸਮਾਰੋਹ ਵਿਚ ਹਮਲਾ ਕਰਕੇ ਘੱਟੋ-ਘੱਟ 21 ਲੋਕਾਂ ਨੂੰ ਮਾਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News