ਪੇਰੂ : ਬੱਸ ਹਾਦਸੇ ''ਚ 20 ਲੋਕਾਂ ਦੀ ਮੌਤ

02/21/2018 11:18:58 PM

ਲੀਮਾ— ਪੇਰੂ ਦੇ ਦੱਖਣ 'ਚ ਇਕ ਬੱਸ ਦੇ ਪਹਾੜੀ ਤੋਂ ਹੇਠਾਂ ਡਿੱਗ ਜਾਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੱਤਰਕਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ 'ਚ 20 ਹੋਰ ਲੋਕ ਜ਼ਖਮੀ ਹੋਏ ਹਨ। ਪੱਤਰਕਾਰ ਏਜੰਸੀ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਕਿ ਅਰਕਵਿਪ ਦੇ ਦੱਖਣੀ ਇਕਾਲੇ 'ਚ ਇਹ ਬੱਸ ਅਮੈਰਿਕਨ ਹਾਈਵੇਅ 'ਤੇ ਕੰਟਰੋਲ ਤੋਂ ਬਾਹਰ ਹੋ ਕੇ 80 ਮੀਟਰ ਹੇਠਾਂ ਜਾ ਡਿੱਗੀ। ਇਹ ਹਾਦਸਾ ਤੜਕਸਾਰ ਸਵੇਰੇ 1:30 ਵਜੇ ਵਾਪਰਿਆ। ਪੁਲਸ ਨੇ ਅਜੇ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ।
ਅਰਕਵਿਪ ਦੇ ਗਵਰਨਰ ਨੇ ਟਵੀਟ ਕਰਕੇ ਕਿਹਾ ਕਿ ਬਚਾਅ ਟੀਮਾਂ ਸਵੇਰ ਤੋਂ ਹੀ ਰਾਹਤ ਕਾਰਜ 'ਚ ਲੱਗੀਆਂ ਹੋਈਆਂ ਹਨ। ਜ਼ਖਮੀਆਂ ਨੂੰ ਕਮਾਨਾ ਸ਼ਹਿਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2 ਜਨਵਰੀ ਨੂੰ ਦੇਸ਼ ਦੇ ਸੈਂਟਰਲ ਕੋਸਟਲ ਇਲਾਕੇ 'ਚ ਬੱਸ ਹਾਦਸਾ ਵਾਪਰਿਆ ਸੀ, ਜਿਸ 'ਚ 52 ਲੋਕਾਂ ਦੀ ਮੌਤ ਹੋ ਗਈ ਸੀ।


Related News