ਟੋਕੀਓ ’ਚ ਮਿੱਟੀ ਧੱਸਣ ਨਾਲ ਕਈ ਮਕਾਨ ਹੋਏ ਜ਼ਮੀਨਦੋਜ, ਕਰੀਬ ਡੇਢ ਦਰਜਨ ਲੋਕ ਲਾਪਤਾ

Saturday, Jul 03, 2021 - 01:28 PM (IST)

ਟੋਕੀਓ ’ਚ ਮਿੱਟੀ ਧੱਸਣ ਨਾਲ ਕਈ ਮਕਾਨ ਹੋਏ ਜ਼ਮੀਨਦੋਜ, ਕਰੀਬ ਡੇਢ ਦਰਜਨ ਲੋਕ ਲਾਪਤਾ

ਟੋਕੀਓ (ਏਜੰਸੀ) : ਜਾਪਾਨ ਦੀ ਰਾਜਧਾਨੀ ਟੋਕੀਓ ਦੇ ਪੱਛਮੀ ਅਤਾਮੀ ਸ਼ਹਿਰ ਵਿਚ ਸ਼ਨੀਵਾਰ ਨੂੰ ਤੇਜ਼ ਮੀਂਹ ਦੇ ਬਾਅਦ ਮਿੱਟੀ ਧਸਣ ਅਤੇ ਮਕਾਨਾਂ ਦੇ ਜ਼ਮੀਨਦੋਜ ਹੋ ਜਾਣ ਨਾਲ ਘੱਟ ਤੋਂ ਘੱਟ 19 ਲੋਕ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਜੁਓਕਾ ਸੂਬੇ ਦੇ ਬੁਲਾਰੇ ਤਾਕਾਮਿਚੀ ਸੁਗਿਆਮਾ ਨੇ ਦੱਸਿਆ ਕਿ ਅਤਾਮੀ ਵਿਚ ਦਰਜਨਾਂ ਮਕਾਨਾਂ ਦੇ ਰੁੜਣ ਦਾ ਖ਼ਦਸ਼ਾ ਹੈ। 

PunjabKesari

ਸਰਕਾਰੀ ਪ੍ਰਸਾਰਨਕਰਤਾ ਐੱਨ.ਐੱਚ.ਕੇ. ਨੇ ਲਾਪਤਾ ਲੋਕਾਂ ਦੀ ਸੰਖਿਆ 20 ਦੱਸੀ ਹੈ ਪਰ ਸੁਗਿਆਮਾ ਨੇ ਘੱਟ ਤੋਂ ਘੱਟ 19 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੰਖਿਆ ਵੱਧ ਸਕਦੀ ਹੈ। ਜਾਪਾਨ ਦੇ ਕੁੱਝ ਹਿੱਸਿਆਂ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਸੁਗਿਆਮਾ ਨੇ ਦੱਸਿਆ ਕਿ ਇਲਾਕੇ ਵਿਚ ਸਵੇਰ ਤੋਂ ਪੈ ਰਹੇ ਮੀਂਹ ਪੈ ਰਿਹਾ ਸੀ। 

PunjabKesari

ਫਾਇਰ ਬ੍ਰਿਗੇਡ ਅਤੇ ਪੁਲਸ ਕਰਮੀਆਂ ਦੇ ਨਾਲ ਹੀ ਆਤਮਰੱਖਿਆ ਬਲ ਬਚਾਅ ਮੁਹਿੰਮ ਵਿਚ ਸ਼ਾਮਲ ਹੋਣਗੇ। ਇਕ ਵੱਡੇ ਇਲਾਕੇ ਨੂੰ ਖਾਲ੍ਹੀ ਕਰਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਪੁਲ ਦਾ ਇਕ ਹਿੱਸਾ ਨੂੰ ਡਿੱਗ ਗਿਆ। ਅਤਾਮੀ ਰਾਜਧਾਨੀ ਟੋਕੀਓ ਤੋਂ ਕਰੀਬ 100 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ ਸਥਿਤ ਸ਼ਿਜੁਓਕਾ ਸੂਬੇ ਵਿਚ ਸੰਮੁਦਰ ਦੇ ਕਿਨਾਰੇ ਦਾ ਇਕ ਰਿਜ਼ਾਰਟ ਇਲਾਕਾ ਹੈ।
 


author

cherry

Content Editor

Related News