ਇਕਵਾਡੋਰ ''ਚ ਵਾਪਰਿਆ ਬੱਸ ਹਾਦਸਾ, ਘੱਟੋ-ਘੱਟ 18 ਲੋਕਾਂ ਦੀ ਮੌਤ ਤੇ 25 ਜ਼ਖਮੀ

Monday, Dec 13, 2021 - 09:51 AM (IST)

ਇਕਵਾਡੋਰ ''ਚ ਵਾਪਰਿਆ ਬੱਸ ਹਾਦਸਾ, ਘੱਟੋ-ਘੱਟ 18 ਲੋਕਾਂ ਦੀ ਮੌਤ ਤੇ 25 ਜ਼ਖਮੀ

ਕੁਇਟੋ (ਯੂ.ਐੱਨ.ਆਈ.): ਦੱਖਣੀ ਇਕਵਾਡੋਰ ਦੇ ਅਮੇਜ਼ੋਨੀਅਨ ਸੂਬੇ ਮੋਰੋਨਾ ਵਿਖੇ ਸੈਂਟੀਆਗੋ ਦੀ ਸੁਕੁਆ ਛਾਉਣੀ ਵਿਚ ਇਕ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਏਕੀਕ੍ਰਿਤ ਸੁਰੱਖਿਆ ਸੇਵਾ ਈਸੀਯੂ 911 ਨੇ ਇਹ ਜਾਣਕਾਰੀ ਦਿੱਤੀ।

ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸਾ ਸ਼ਨੀਵਾਰ ਰਾਤ ਹੁਆਂਬੀ ਵਿਚ ਵਾਪਰਿਆ, ਜਦੋਂ ਮੈਕਾਸ-ਲੋਜਾ ਮਾਰਗ ਨੂੰ ਕਵਰ ਕਰਨ ਵਾਲੀ ਬੱਸ ਆਪਣੀ ਲੇਨ ਤੋਂ ਹਟ ਗਈ ਅਤੇ ਪਲਟ ਗਈ।ਬਿਆਨ ਵਿਚ ਅੱਗੇ ਕਿਹਾ ਗਿਆ ਕਿ ਲਾਸ਼ਾਂ ਨੂੰ ਸੁਕੂਆ ਮੁਰਦਾਘਰ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਨਾਬਾਲਗਾਂ ਅਤੇ ਬਾਲਗਾਂ ਸਮੇਤ 25 ਜ਼ਖਮੀ ਲੋਕਾਂ ਨੂੰ ਵੱਖ-ਵੱਖ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ।

ਪੜ੍ਹੋ ਇਹ ਅਹਿਮ ਖਬਰ- ਇਟਲੀ : ਗੈਸ ਪਾਈਪ-ਲਾਈਨ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ ਤੇ 5 ਲੋਕ ਲਾਪਤਾ (ਤਸਵੀਰਾਂ)

ਵੱਖ-ਵੱਖ ਰਾਹਤ ਸੰਸਥਾਵਾਂ ਦੇ ਕਰਮਚਾਰੀਆਂ ਅਤੇ ਅੱਗ ਬੁਝਾਊ ਵਿਭਾਗ ਦੇ ਬਚਾਅ ਯੂਨਿਟਾਂ ਨੇ ਘਟਨਾ ਵਾਲੀ ਥਾਂ 'ਤੇ ਜਾ ਕੇ ਤੁਰੰਤ ਸਹਾਇਤਾ ਦਿੱਤੀ।ਟ੍ਰੈਫਿਕ ਐਕਸੀਡੈਂਟ ਇਨਵੈਸਟੀਗੇਸ਼ਨ ਸਰਵਿਸ ਅਤੇ ਕ੍ਰਿਮੀਨਲਿਸਟਿਕਸ ਦੇ ਮੈਂਬਰ ਵੀ ਇਸ ਕਿਸਮ ਦੇ ਹਾਦਸਿਆਂ ਲਈ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਮੌਜੂਦ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News