ਮਾਸਕੋ ਦੇ ਕ੍ਰੀਮੀਆ ਕਾਲਜ 'ਤੇ ਹਮਲਾ, 17 ਲੋਕਾਂ ਦੀ ਮੌਤ

10/17/2018 6:10:35 PM

ਸਿਮਫਰੋਪੋਲ— ਕ੍ਰੀਮੀਆ ਦੇ ਇਕ ਕਾਲਜ 'ਤੇ ਹੋਏ ਹਮਲੇ 'ਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਇਸ 'ਚ ਜ਼ਿਆਦਾਤਰ ਕਿਸ਼ੋਰ ਹਨ। ਇਸ ਹਮਲੇ ਨੂੰ ਲੈ ਕੇ ਬੰਬ ਧਮਾਕੇ ਤੇ ਬੰਦੂਕਧਾਰੀ ਦੇ ਹਮਲੇ ਵਰਗੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ।

ਰੂਸ ਦੀ ਜਾਂਚ ਕਮੇਟੀ ਨੇ ਦੱਸਿਆ ਕਿ ਇਹ ਹਮਲਾ 18 ਸਾਲ ਦੇ ਵਿਦਿਆਰਥੀ ਵਲਾਦੀਸਲਾਵ ਰੋਸਲਿਯਾਕੋਵ ਨੇ ਕੀਤਾ ਹੈ। ਸੁਰੱਖਿਆ ਕੈਮਰਾ ਫੁਟੇਜ 'ਚ ਉਸ ਨੂੰ ਕ੍ਰੇਚ ਦੇ  ਇਕ ਟੈਕਨੀਕਲ ਕਾਲਜ 'ਚ ਬੰਦੂਕ ਦੇ ਨਾਲ ਦੇਖਿਆ ਗਿਆ ਤੇ ਬਾਅਦ 'ਚ ਗੋਲੀਆਂ ਦੇ ਜ਼ਖਮਾਂ ਨਾਲ ਉਸ ਦੀ ਲਾਸ਼ ਬਰਾਮਦ ਹੋਈ। ਜਾਂਚ ਕਮੇਟੀ ਨੇ ਦੱਸਿਆ ਕਿ ਸਾਰੇ ਪੀੜਤਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਰੂਸ ਦੀ ਰਾਸ਼ਟਰੀ ਅੱਤਵਾਦ ਰੋਕੂ ਕਮੇਟੀ ਨੇ ਪਹਿਲਾਂ ਦੱਸਿਆ ਸੀ ਕਿ ਕਾਲਜ 'ਚ ਕਿਸੇ ਅਣਪਛਾਤੇ ਵਾਹਨ 'ਚ ਧਮਾਕਾ ਹੋਇਆ।

ਜਾਂਚ ਕਮੇਟੀ ਨੇ ਦੱਸਿਆ ਕਿ ਦੁਪਹਿਰੇ ਕਰੀਬ 12 ਵਜੇ ਹੋਏ ਹਮਲੇ 'ਚ 17 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕ੍ਰੀਮੀਆ ਦੇ ਨੇਤਾ ਸਰਗੇਈ ਅਕਸੀਨੋਵ ਨੇ ਰਸਿਅਨ ਰੋਸਿਆ-24 ਟੈਲੀਵੀਜ਼ਨ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 18 ਹੋ ਗਈ ਹੈ ਤੇ 40 ਹੋਰ ਲੋਕ ਜ਼ਖਮੀ ਹਨ। ਸਾਲ 2014 'ਚ ਰੂਸ ਨੇ ਕ੍ਰੀਮੀਆ ਨੂੰ ਯੂਕ੍ਰੇਨ ਤੋਂ ਵੱਖ ਕਰਕੇ ਖੁਦ ਨਾਲ ਮਿਲਾ ਲਿਆ ਸੀ।


Related News