ਪਾਕਿਸਤਾਨ ''ਚ ਵੈਨ-ਟਰੱਕ ਦੀ ਭਿਆਨਕ ਟੱਕਰ, 12 ਲੋਕਾਂ ਦੀ ਮੌਤ ਤੇ 8 ਜ਼ਖਮੀ

Friday, May 13, 2022 - 11:57 AM (IST)

ਪਾਕਿਸਤਾਨ ''ਚ ਵੈਨ-ਟਰੱਕ ਦੀ ਭਿਆਨਕ ਟੱਕਰ, 12 ਲੋਕਾਂ ਦੀ ਮੌਤ ਤੇ 8 ਜ਼ਖਮੀ

ਇਸਲਾਮਾਬਾਦ (ਏਐਨਆਈ): ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਸ਼ੁੱਕਰਵਾਰ ਨੂੰ ਇੱਕ "ਤੇਜ਼ ਗਤੀ" ਡੰਪ ਟਰੱਕ ਦੀ ਦੋ ਯਾਤਰੀ ਵੈਨਾਂ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ।ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਪੁਲਸ ਮੁਤਾਬਕ ਇਹ ਘਟਨਾ ਗੁਜਰਾਂਵਾਲਾ ਦੇ ਕੋਟ ਲੱਧਾ ਇਲਾਕੇ ਦੇ ਨੇੜੇ ਹਾਫਿਜ਼ਾਬਾਦ ਰੋਡ 'ਤੇ ਵਾਪਰੀ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਧਮਾਕਾ, 1 ਦੀ ਮੌਤ ਤੇ ਦਰਜਨਾਂ ਜ਼ਖਮੀ 

ਪਾਕਿਸਤਾਨੀ ਅਖ਼ਬਾਰ ਦੇ ਅਨੁਸਾਰ ਬਾਅਦ ਵਿੱਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਸਦਰ ਦੇ ਐਸਪੀ ਉਸਮਾਨ ਟੀਪੂ ਨੇ ਦੱਸਿਆ ਕਿ ਵੈਨ ਸਰਗੋਧਾ ਤੋਂ ਗੁਜਰਾਂਵਾਲਾ ਜਾ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਉਹ ਸਰਗੋਧਾ ਵਿੱਚ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਵਾਪਸ ਗੁਜਰਾਂਵਾਲਾ ਆ ਰਹੇ ਸਨ।ਟੀਪੂ ਨੇ ਅੱਗੇ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਹਾਫਿਜ਼ਾਬਾਦ ਅਤੇ ਗੁਜਰਾਂਵਾਲਾ ਜ਼ਿਲਾ ਹੈੱਡਕੁਆਰਟਰ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ।ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਐਸਪੀ ਨੇ ਕਿਹਾ ਕਿ ਹਾਦਸੇ ਬਾਰੇ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਤੇਜ਼ ਰਫ਼ਤਾਰ ਡੰਪ ਟਰੱਕ ਇੱਕ ਤੋਂ ਬਾਅਦ ਇੱਕ ਦੋ ਯਾਤਰੀ ਵੈਨਾਂ ਨਾਲ ਟਕਰਾ ਗਿਆ।
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News