ਸੋਮਾਲੀਆ 'ਚ 26/11 ਵਰਗਾ ਹਮਲਾ, ਅੱਤਵਾਦੀਆਂ ਨੇ ਹੋਟਲ 'ਚ ਦਾਖ਼ਲ ਹੋ ਕੀਤੀ ਗੋਲੀਬਾਰੀ, 10 ਮੌਤਾਂ (ਵੀਡੀਓ)

Saturday, Aug 20, 2022 - 03:29 PM (IST)

ਮੋਗਾਦਿਸ਼ੂ (ਏਜੰਸੀ)- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਹੋਟਲ ਵਿਚ ਸ਼ੁੱਕਰਵਾਰ ਦੇਰ ਰਾਤ ਨੂੰ ਹੋਏ ਇਕ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਮੋਗਾਦਿਸ਼ੂ ਦੇ ਹਯਾਤ ਹੋਟਲ 'ਤੇ ਹੋਏ ਹਮਲੇ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਸੁਰੱਖਿਆ ਬਲਾਂ ਨੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਹੈ। ਪੁਲਸ ਮੁਤਾਬਕ ਬੰਦੂਕਧਾਰੀਆਂ ਨੇ ਹੋਟਲ ਦੀ ਇਮਾਰਤ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਬਾਹਰ ਧਮਾਕੇ ਕੀਤੇ। ਸ਼ਨੀਵਾਰ ਤੜਕੇ ਵੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ

 

ਅਧਿਕਾਰੀਆਂ ਨੇ ਦੱਸਿਆਕਿ ਸੁਰੱਖਿਆ ਬਲਾਂ ਨੇ ਆਖ਼ਰੀ ਬੰਦੂਕਧਾਰੀ ਨੂੰ ਘੇਰਣ ਦੀ ਕੋਸ਼ਿਸ਼ ਕੀਤੀ, ਜੋ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੋਟਲ ਵਿਚ ਲੁਕਿਆ ਹੋਇਆ ਹੈ। ਅਜੇ ਇਹ ਸਾਫ਼ ਨਹੀਂ ਹੈ ਕਿ ਹੋਟਲ ਦੀ ਉਪਰਲੀ ਮੰਜ਼ਲ 'ਤੇ ਕਿੰਨੇ ਅੱਤਵਾਦੀ ਅਜੇ ਵੀ ਮੌਜੂਦ ਹਨ। ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੋਵਾਰੀ ਲਈ ਹੈ। ਅਲ-ਸ਼ਬਾਬ ਉਨ੍ਹਾਂ ਥਾਵਾਂ 'ਤੇ ਅਕਸਰ ਹਮਲੇ ਕਰਦਾ ਹੈ, ਜਿੱਥੇ ਸਰਕਾਰੀ ਅਧਿਕਾਰੀ ਜਾਂਦੇ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ

ਹਾਲਾਂਕਿ ਅਜੇ ਤੱਕ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇੱਕ ਚਸ਼ਮਦੀਦ ਅਬਦੁੱਲਾਹੀ ਹੁਸੈਨ ਨੇ ਫ਼ੋਨ 'ਤੇ ਕਿਹਾ, "ਅਸੀਂ ਹੋਟਲ ਦੀ ਲਾਬੀ ਦੇ ਕੋਲ ਚਾਹ ਪੀ ਰਹੇ ਸੀ ਜਦੋਂ ਅਸੀਂ ਪਹਿਲਾਂ ਧਮਾਕੇ ਅਤੇ ਫਿਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਮੈਂ ਤੁਰੰਤ ਹੇਠਲੀ ਮੰਜ਼ਿਲ 'ਤੇ ਹੋਟਲ ਦੇ ਕਮਰੇ ਵੱਲ ਭੱਜਿਆ ਅਤੇ ਦਰਵਾਜ਼ਾ ਬੰਦ ਕਰ ਲਿਆ। ਅੱਤਵਾਦੀ ਪੌੜੀਆਂ ਤੋਂ ਸਿੱਧਾ ਉੱਪਰ ਚੜ੍ਹ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੇ ਆਉਣ ਤੱਕ ਮੈਂ ਕਮਰੇ ਵਿੱਚ ਹੀ ਰਿਹਾ ਅਤੇ ਉਨ੍ਹਾਂ ਨੇ ਮੈਨੂੰ ਬਚਾਇਆ।” ਹੁਸੈਨ ਦੇ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਬਾਹਰ ਲਿਜਾਂਦੇ ਸਮੇਂ ਉਨ੍ਹਾਂ ਨੇ ਹੋਟਲ ਦੇ ਰਿਸੈਪਸ਼ਨ ਦੇ ਬਾਹਰ ਜ਼ਮੀਨ 'ਤੇ ਕਈ ਲਾਸ਼ਾਂ ਪਈਆਂ ਦੇਖੀਆਂ ਸਨ।

ਇਹ ਵੀ ਪੜ੍ਹੋ: ਨਿਊਯਾਰਕ ’ਚ ਮਹਾਤਮਾ ਗਾਂਧੀ ਦੀ ਤੋੜੀ ਗਈ ਮੂਰਤੀ, ਭਾਰਤ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News