ਜਰਮਨੀ ''ਚ ਐਸਟ੍ਰਾਜੇਨੇਕਾ ਦੇ ਟੀਕਾ ਦਾ ਇਸਤੇਮਾਲ ਰਹੇਗਾ ਜਾਰੀ

Saturday, Mar 13, 2021 - 01:21 AM (IST)

ਜਰਮਨੀ ''ਚ ਐਸਟ੍ਰਾਜੇਨੇਕਾ ਦੇ ਟੀਕਾ ਦਾ ਇਸਤੇਮਾਲ ਰਹੇਗਾ ਜਾਰੀ

ਬਰਲਿਨ-ਐਸਟ੍ਰਾਜੇਨੇਕਾ ਦੇ ਕੋਵਿਡ-19 ਟੀਕੇ ਲੈਣ ਤੋਂ ਬਾਅਦ ਖੂਨ ਦੇ ਥੱਕੇ ਬਣਨ ਸੰਬੰਧੀ ਖਬਰਾਂ ਤੋਂ ਬਾਅਦ ਯੂਰਪ ਦੇ ਕਈ ਦੇਸ਼ਾਂ ਨੇ ਟੀਕੇ ਦਾ ਇਸਤੇਮਾਲ ਕੁਝ ਸਮੇਂ ਤੱਕ ਰੋਕਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਜਦਕਿ ਜਰਮਨੀ 'ਚ ਟੀਕਾਕਰਨ ਜਾਰੀ ਰਹੇਗਾ। ਜਰਮਨੀ ਦੇ ਸਿਹਤ ਮੰਤਰੀ ਜੇਂਸ ਸਪਾਹ ਨੇ ਕਿਹਾ ਕਿ ਟੀਕੇ ਦੇ ਸੰਭਾਵਿਤ ਗੰਭੀਰ ਮਾੜੇ ਪ੍ਰਭਾਵਾਂ ਦੀਆਂ ਖਬਰਾਂ ਨੂੰ ਦੇਸ਼ ਨੇ ਗੰਭੀਰਤਾ ਨਾਲ ਲਿਆ ਹੈ ਪਰ ਦੇਸ਼ ਦੇ ਟੀਕਾ ਰੈਗੂਲੇਟਰੀ ਅਤੇ ਯੂਰਪੀਨ ਮੈਡੀਸਨ ਏਜੰਸੀ ਦਾ ਕਹਿਣਾ ਹੈ ਕਿ ਟੀਕਾ ਲੈਣ ਨਾਲ ਖਤਰਨਾਕ ਖੂਨ ਦੇ ਥੱਕੇ ਬਣਨ ਦੇ ਖਦਸ਼ੇ ਵਧਣ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ -ਮਰੀਅਮ ਨੂੰ ਕੁਝ ਹੋਇਆ ਤਾਂ ਇਮਰਾਨ ਤੇ ਬਾਜਵਾ ਹੋਣਗੇ ਜ਼ਿੰਮੇਵਾਰ : ਨਵਾਜ਼ ਸ਼ਰੀਫ

ਸਪਾਹ ਨੇ ਬਰਲਿਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਸਮਝ ਦੀ ਕਮੀ ਕਾਰਣ ਸ਼ੁੱਕਰਵਾਰ ਨੂੰ ਯੂਰਪੀਨ ਸੰਘ ਦੇ ਕੁਝ ਦੇਸ਼ਾਂ ਨੇ ਐਸਟ੍ਰਾਜੇਨੇਕਾ ਦੇ ਟੀਕੇ 'ਤੇ ਰੋਕ ਲਗਾ ਦਿੱਤੀ। ਕੁਝ ਲੋਕਾਂ 'ਚ ਖੂਨ ਦੇ ਥੱਕੇ ਬਣਨ ਦੇ ਬਾਰੇ 'ਚ ਖਬਰਾਂ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਡੈਨਮਾਰਕ ਨੇ ਐਸਟ੍ਰਾਜੇਨੇਕਾ ਦੇ ਟੀਕੇ 'ਤੇ ਸਥਾਈ ਰੋਕ ਲੱਗਾ ਦਿੱਤੀ। ਇਸ ਤੋਂ ਬਾਅਦ ਨਾਰਵੇ, ਆਈਸਲੈਂਡ ਅਤੇ ਬੁਲਗਾਰੀਆ ਨੇ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ।

ਇਹ ਵੀ ਪੜ੍ਹੋ -ਅਮਰੀਕਾ : ਓਕਲਾਹੋਮਾ 'ਚ ਕੋਰੋਨਾ ਨੂੰ ਲੈ ਕੇ ਹਟਾਈਆਂ ਗਈਆਂ ਪਾਬੰਦੀਆਂ

ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਐਸਟ੍ਰਾਜੇਨੇਕਾ ਨੇ ਕੋਵਿਡ-19 ਤੋਂ ਬਚਾਅ ਦਾ ਟੀਕਾ ਵਿਕਸਿਤ ਕੀਤਾ ਹੈ। ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬੋਰਿਸੋਵ ਨੇ ਮੰਤਰੀ ਮੰਡਲ ਦੀ ਮੀਟਿੰਗ 'ਚ ਕਿਹਾ ਕਿ ਜਦੋਂ ਤੱਕ ਸਾਰੇ ਸ਼ੱਕ ਦੂਰ ਨਾ ਹੋ ਜਾਣ ਅਤੇ ਮਾਹਰ ਗਾਰੰਟੀ ਨਾ ਦੇ ਦੇਣ ਕਿ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ ਅਸੀਂ ਟੀਕਾਕਰਨ ਰੋਕ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਯੂਰਪੀਅਨ ਮੈਡੀਸਨ ਏਜੰਸੀ ਵੱਲੋਂ ਟੀਕੇ ਨੂੰ ਸੁਰੱਖਿਅਤ ਦੱਸੇ ਜਾਣ 'ਤੇ ਹੀ ਦੇਸ਼ 'ਚ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News