ਬ੍ਰਿਟੇਨ ''ਚ ‘ਇੱਛਾ ਮੌਤ’ ਸਬੰਧੀ ਬਿੱਲ ਰੱਦ

Saturday, Sep 12, 2026 - 02:04 AM (IST)

ਬ੍ਰਿਟੇਨ ''ਚ ‘ਇੱਛਾ ਮੌਤ’ ਸਬੰਧੀ ਬਿੱਲ ਰੱਦ

ਲੰਡਨ - ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਉਸ ਬਿੱਲ ਨੂੰ ਰੱਦ ਕਰ ਦਿੱਤਾ, ਜਿਸ ਵਿਚ ਇੰਗਲੈਂਡ ਅਤੇ ਵੇਲਜ਼ ਵਿਚ ਗੰਭੀਰ ਰੂਪ ਵਿਚ ਬੀਮਾਰ ਬਾਲਿਗਾਂ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨ ਭਾਵ ਇੱਛਾ ਮੌਤ ਦਾ ਬਦਲ ਦੇਣ ਦੀ ਤਜਵੀਜ਼ ਸੀ।

4 ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ‘ਹਾਊਸ ਆਫ਼ ਕਾਮਨਜ਼’ ਨੇ ‘ਟਰਮੀਨਲੀ ਇਲ ਅਡਲਟਸ (ਐਂਡ ਆਫ਼ ਲਾਈਫ਼) ਬਿੱਲ’ ਨੂੰ 286 ਦੇ ਮੁਕਾਬਲੇ 270 ਵੋਟਾਂ ਨਾਲ ਰੱਦ ਕਰ ਦਿੱਤਾ। ਇਹ ਨਤੀਜਾ ਕੁਝ ਹੱਦ ਤੱਕ ਹੈਰਾਨੀਜਨਕ ਸੀ, ਕਿਉਂਕਿ ਲਗਭਗ ਅਜਿਹਾ ਹੀ ਬਿੱਲ ਪਿਛਲੇ ਸਾਲ 23 ਵੋਟਾਂ ਦੇ ਫ਼ਰਕ ਨਾਲ ਪਾਸ ਹੋਇਆ ਸੀ। ਇਸ ਵੋਟਿੰਗ ਦੇ ਨਾਲ ਇੱਛਾ ਮੌਤ ਨੂੰ ਲੈ ਕੇ ਸੰਸਦ ਵਿਚ 2 ਸਾਲਾਂ ਤੋਂ ਚੱਲ ਰਹੀ ਬਹਿਸ ਖ਼ਤਮ ਹੋ ਗਈ।
 


author

Inder Prajapati

Content Editor

Related News