ਯੂਕੇ ''ਚ ਧਰਮ ਪ੍ਰਚਾਰ ਕਰ ਰਹੇ ਇੰਟਰਨੈਸ਼ਨਲ ਕਵੀਸ਼ਰੀ ਜੱਥੇ ਦਾ ਦਰਬਾਰ ਸੰਪਰਦਾਇ ਲੋਪੋ ਵੱਲੋਂ ਵਿਸ਼ੇਸ਼ ਸਨਮਾਨ

Saturday, Sep 05, 2026 - 05:38 AM (IST)

ਯੂਕੇ ''ਚ ਧਰਮ ਪ੍ਰਚਾਰ ਕਰ ਰਹੇ ਇੰਟਰਨੈਸ਼ਨਲ ਕਵੀਸ਼ਰੀ ਜੱਥੇ ਦਾ ਦਰਬਾਰ ਸੰਪਰਦਾਇ ਲੋਪੋ ਵੱਲੋਂ ਵਿਸ਼ੇਸ਼ ਸਨਮਾਨ

ਵੁਲਵਰਹੈਪਟਨ, ਯੂਕੇ (ਮਨਦੀਪ ਖੁਰਮੀ ਹਿੰਮਤਪੁਰਾ) : ਧਰਮ ਪ੍ਰਚਾਰ ਲਈ ਯੂਕੇ ਪਹੁੰਚੇ ਇੰਟਰਨੈਸ਼ਨਲ ਕਵੀਸ਼ਰੀ ਜੱਥਾ ਭਾਈ ਜਗਜੀਤ ਸਿੰਘ ਖਾਈ ਅਤੇ ਉਨ੍ਹਾਂ ਦੇ ਸਾਥੀ ਭਾਈ ਗੁਰਪ੍ਰੀਤ ਸਿੰਘ ਚੀਮਨਾ ਅਤੇ ਭਾਈ ਲਵਪ੍ਰੀਤ ਸਿੰਘ ਰਾਜਪੁਰਾ ਦਾ ਸੰਤ ਆਸ਼ਰਮ ਵੁਲਵਰਹੈਂਪਟਨ ਵਿਖੇ ਦਰਬਾਰ ਸੰਪਰਦਾਇ ਲੋਪੋ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਰਬਾਰ ਸੰਪਰਦਾਇ ਲੋਪੋ ਦੇ ਮੌਜੂਦਾ ਗੱਦੀਨਸ਼ੀਨ ਸੰਤ ਜਗਜੀਤ ਸਿੰਘ ਲੋਪੋ ਦੀ ਅਗਵਾਈ ਹੇਠ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਦੌਰਾਨ ਇੰਟਰਨੈਸ਼ਨਲ ਕਵੀਸ਼ਰ ਭਾਈ ਜਗਜੀਤ ਸਿੰਘ ਖਾਈ ਅਤੇ ਉਨ੍ਹਾਂ ਦੇ ਕਵੀਸ਼ਰੀ ਜੱਥੇ ਵੱਲੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਕਵੀਸ਼ਰੀ ਰੂਪ ਵਿੱਚ ਗਾ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਕਵੀਸ਼ਰੀ ਜੱਥੇ ਵੱਲੋਂ ਸਿੱਖ ਇਤਿਹਾਸ ਦੇ ਵੱਖ-ਵੱਖ ਪ੍ਰਸੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਦੀਵਾਨਾਂ ਵਿੱਚ ਹਾਜ਼ਰੀ ਭਰੀ।

ਇਹ ਵੀ ਪੜ੍ਹੋ : ਨਾਈਜੀਰੀਆ : ਤੇਲ ਚੋਰੀ ਕਰਨ ਦੇ ਚੱਕਰ 'ਚ 37 ਲੋਕਾਂ ਦੀ ਗਈ ਜਾਨ ! ਜ਼ਹਿਰੀਲੀ ਗੈਸ ਬਣੀ ਵਜ੍ਹਾ

ਇਸ ਮੌਕੇ ਭਾਈ ਹਰਭਜਨ ਸਿੰਘ, ਭਾਈ ਕਰਨੀ ਸਿੰਘ, ਭਾਈ ਮਨਮੋਹਨ ਸਿੰਘ, ਕਰਮਜੀਤ ਸਿੰਘ, ਜਗਦੇਵ ਸਿੰਘ, ਭਾਈ ਰਵੀ ਇੰਦਰ ਸਿੰਘ, ਪ੍ਰਲਾਹਦ ਸਿੰਘ, ਜਗਸੀਰ ਸਿੰਘ, ਪਰਮਜੀਤ ਸਿੰਘ, ਗੁਰਚਰਨਪ੍ਰੀਤ ਸਿੰਘ, ਗਿਆਨੀ ਰਮਨਦੀਪ ਸਿੰਘ, ਗਿਆਨੀ ਪਰਵਿੰਦਰ ਸਿੰਘ, ਸੁਖਦੇਵ ਕੌਰ, ਮਨਪ੍ਰੀਤ ਕੌਰ, ਦਲਜੀਤ ਕੌਰ, ਮੁਖਤਿਆਰ ਕੌਰ, ਸਰਬਜੀਤ ਕੌਰ, ਜਗਪ੍ਰੀਤ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਅਨਮੋਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਦਰਬਾਰ ਸੰਪਰਦਾਇ ਲੋਪੋ ਵੱਲੋਂ ਕਵੀਸ਼ਰੀ ਜੱਥੇ ਦੇ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਯੂਕੇ ਵਿੱਚ ਕੀਤੀ ਜਾ ਰਹੀ ਧਰਮ ਪ੍ਰਚਾਰ ਦੀ ਸੇਵਾ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਸੰਗਤਾਂ ਵੱਲੋਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News