ਅਮਰੀਕਾ ''ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਨੂੰ ਭੇਜੇਗਾ 10 ਲੱਖ ਡਾਲਰ ਦੀ ਮਦਦ

Monday, May 31, 2021 - 09:40 AM (IST)

ਅਮਰੀਕਾ ''ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਨੂੰ ਭੇਜੇਗਾ 10 ਲੱਖ ਡਾਲਰ ਦੀ ਮਦਦ

ਵਾਸ਼ਿੰਗਟਨ (ਭਾਸ਼ਾ): ਏਸ਼ੀਆਈ-ਅਮਰੀਕੀ ਭਾਈਚਾਰੇ ਦੇ ਕਈ ਸਮੂਹਾਂ ਦੇ ਸੰਘ ਨੇ 'ਦੀ ਨਿਊ ਇੰਗਲੈਂਡ ਅਮੇਰਿਕਨ ਕੋਏਲਿਸ਼ਨ' (ਐੱਨ.ਈ.ਏ.ਏ.ਸੀ.) ਨੇ ਐਤਵਾਰ ਨੂੰ ਭਾਰਤ ਨੂੰ 10 ਲੱਖ ਡਾਲਰ ਦੀ ਕੋਵਿਡ-19 ਮਦਦ ਦੇਣ ਦੀ ਘੋਸ਼ਣਾ ਕੀਤੀ। ਇਹਨਾਂ ਵਿਚ ਭਾਰਤੀ ਅਤੇ ਚੀਨੀ ਸਮੂਹ ਵੀ ਸ਼ਾਮਲ ਹਨ। ਐੱਨ.ਈ.ਏ.ਏ.ਸੀ. ਨੇ ਇਕ ਬਿਆਨ ਵਿਚ ਦੱਸਿਆ ਕਿ ਗੈਰ ਸਰਕਾਰੀ ਸੰਗਠਨਾਂ 'ਸੇਵਾ ਇੰਟਰਨੈਸ਼ਨਲ ਯੂ.ਐੱਸ.ਏ.' ਅਤੇ 'ਏਕਲ ਵਿਦਿਆਲੇ ਫਾਊਂਡੇਸ਼ਨ' ਭਾਰਤ ਨੂੰ ਗਲੋਬਲ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਦੇਣ ਲਈ ਉਹ 10 ਲੱਖ ਡਾਲਰ ਦੀ ਰਾਸ਼ੀ ਜੁਟਾਏਗਾ। 

'ਨਿਊ ਇੰਗਲੈਡ ਚਾਈਨੀਜ਼' ਅਮਰੀਕੀ ਅਲਾਇੰਸ' ਦੇ ਜੌਰਜ ਐੱਚ ਨੇ ਕਿਹਾ,''ਇਸ ਮਨੁੱਖੀ ਸੰਕਦ ਦੌਰਾਨ ਮਦਦ ਕਰਨ ਲਈ ਏਸ਼ੀਆਈ-ਅਮਰੀਕੀ ਲੋਕ ਇਕੱਠੇ ਨਾਲ ਆ ਰਹੇ ਹਨ ਅਤੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ।'' ਇਕ ਬਿਆਨ ਵਿਚ ਦੱਸਿਆ ਗਿਆ ਕਿ ਫਿਲਹਾਸ ਇਸ ਸੰਘ ਦਾ ਪੂਰਾ ਧਿਆਨ ਸਿਹਤ ਸੰਕਟ ਦੌਰਾਨ ਰਾਹਤ ਪਹੁੰਚਾਉਣ 'ਤੇ ਹੈ ਪਰ ਲੰਬੇਂ ਸਮੇਂ ਦੀ ਮਿਆਦ ਲਈ ਟੀਚੇ ਹਨ ਏਸ਼ੀਆਈ-ਅਮਰੀਕੀ ਲੋਕਾਂ ਦੇ ਇਕ ਅਜਿਹੇ ਸਮੂਹ ਦੀ ਨੀਂਹ ਰੱਖਣਾ ਹੈ, ਜੋ ਹਰ ਲੋੜ ਮੌਕੇ ਮਦਦ ਕਰ ਸਕੇ। 
ਇਸ ਸੰਘ ਦੀ ਸ਼ੁਰੂਆਤ ਕਰਨ ਵਾਲੇ ਸਤੀਸ਼ ਝਾਅ ਨੇ ਕਿਹਾ,''ਜਦੋਂ ਵੀ ਅਮਰੀਕਾ ਜਾਂ ਕਿਤੇ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਏਸ਼ੀਆਈ-ਅਮਰੀਕੀ ਮਦਦ ਦੇਣ ਵਿਚ ਸਭ ਤੋਂ ਅੱਗੇ ਹੁੰਦੇ ਹਨ।

ਅਸੀਂ ਇਕਜੁੱਟ ਹੋ ਕੇ ਅਤੇ ਪ੍ਰਭਾਵੀ ਰੂਪ ਨਾਲ ਇਹ ਕੰਮ ਕਰ ਸਕਦੇ ਹਾਂ।'' ਸੇਵਾ ਇੰਟਰਨੈਸ਼ਨਲ ਨਾਲ ਜੁੜੇ ਕਾਰਕੁਨ ਰਾਜੂ ਡੀ ਨੇ ਕਿਹਾ ਕਿ ਇਸ ਸੰਗਠਨ ਨੇ 7,250 ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਅਤੇ 250 ਵੈਂਟੀਲੇਟਰ ਭਾਰਤ ਭੇਜੇ ਹਨ। ਇਕਲਵਯ ਵਿਦਿਆਲੇ ਦੀ ਕਾਰਜਕਾਰੀ ਨਿਰਦੇਸ਼ਕ ਰਜਨੀ ਸੈਗਲ ਨੇ ਦੱਸਿਆ ਕਿ ਪੇਂਡੂ ਭਾਰਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਸੰਗਠਨ ਵੱਲੋਂ ਪਿੰਡਾਂ ਵਿਚ 10,000 ਮੈਡੀਕਲ ਉਪਕਰਨ ਅਤੇ ਮੈਡੀਕਲ ਕਿੱਟਾਂ ਭੇਜੀਆਂ ਗਈਆਂ ਹਨ।

ਨੋਟ- ਅਮਰੀਕਾ 'ਚ ਏਸ਼ੀਆਈ-ਅਮਰੀਕੀ ਸਮੂਹਾਂ ਦਾ ਸੰਘ ਭਾਰਤ ਨੂੰ ਭੇਜੇਗਾ 10 ਲੱਖ ਡਾਲਰ ਦੀ ਮਦਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।'


author

Vandana

Content Editor

Related News