UAE 'ਚ ਪਾਰਾ 50 ਡਿਗਰੀ ਦੇ ਪਾਰ, ਰਾਹਤ ਲਈ ਡਰੋਨ ਨਾਲ ਲਿਆਂਦਾ ਗਿਆ 'ਨਕਲੀ ਮੀਂਹ' (ਵੀਡੀਓ)
Thursday, Jul 22, 2021 - 10:32 AM (IST)
ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੁਨੀਆ ਦੇ 10 ਸਭ ਤੋਂ ਗਰਮ ਦੇਸ਼ਾਂ ਵਿਚੋਂ ਇਕ ਹੈ। ਇੱਥੇ ਸਾਲ ਵਿਚ ਸਿਰਫ ਤਿੰਨ ਇੰਚ ਔਸਤਨ ਮੀਂਹ ਪੈਂਦਾ ਹੈ। ਧਰਤੀ ਦੀਆਂ ਸਭ ਤੋਂ ਗਰਮ ਥਾਵਾਂ ਵਿਚੋਂ ਇਕ ਯੂ.ਏ.ਈ. ਵਿਚ ਪਾਰਾ 50 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਚੁੱਕਾ ਹੈ। ਤੇਜ਼ ਗਰਮੀ ਤੋਂ ਰਾਹਤ ਪਾਉਣ ਲਈ ਹੁਣ ਇਕ ਖਾਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਨਾਲ ਮਿਲ ਕੇ ਡਰੋਨ ਤਕਨਾਲੋਜੀ ਦੀ ਮਦਦ ਨਾਲ ਇੱਥੇ ਨਕਲੀ ਮੀਂਹ ਲਿਆਂਦਾ ਜਾ ਰਿਹਾ ਹੈ। ਦੇਸ਼ ਦੇ ਰਾਸ਼ਟਰੀ ਮੌਸਮ ਕੇਂਦਰ ਨੇ ਇਸ ਕੰਮ ਵਿਚ ਮਿਲੀ ਸਫਲਤਾ ਦਾ ਫੁਟੇਜ ਵੀ ਸ਼ੇਅਰ ਕੀਤਾ ਹੈ।
ਇੰਝ ਪੈਂਦਾ ਹੈ ਮੀਂਹ
ਇਸ ਤਕਨੀਕ ਜ਼ਰੀਏ ਬੱਦਲਾਂ ਨੂੰ ਇਲੈਕਟ੍ਰਿਕ ਸ਼ਾਕ ਮਤਲਬ ਬਿਜਲੀ ਦਾ ਝਟਕਾ ਦਿੱਤਾ ਜਾਂਦਾ ਹੈ ਜਿਸ ਨਾਲ ਮੀਂਹ ਪੈਂਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਤਕਨੀਕ ਦੀ ਟ੍ਰਿਗਰ ਦੀ ਤਰ੍ਹਾਂ ਵਰਤੋਂ ਕਰ ਕੇ ਮੀਂਹ ਦੀ ਮਾਤਰਾ ਵਧਾਈ ਜਾ ਸਕੇਗੀ। ਡਰੋਨ ਤਕਨਾਲੋਜੀ ਦੀ ਮਦਦ ਨਾਲ ਬੱਦਲਾਂ ਨੂੰ ਜਦੋਂ ਇਲੈਕਟ੍ਰਿਕ ਸ਼ਾਕ ਦਿੱਤਾ ਜਾਂਦਾ ਹੈ ਤਾਂ ਉਹ ਆਪਸ ਵਿਚ ਜਮਾਂ ਹੋਣ ਲੱਗਦੇ ਹਨ ਜਿਸ ਨਾਲ ਮੀਂਹ ਪੈਂਦਾ ਹੈ।ਮੌਸਮ ਕੇਂਦਰ ਦਾ ਕਹਿਣਾ ਹੈ ਕਿ Cloud seeding ਜ਼ਰੀਏ ਮੀਂਹ ਦੀ ਮਾਤਰਾ ਵਧਾਈ ਜਾ ਸਕਦੀ ਹੈ। ਮੀਂਹ ਵਧਾਉਣ ਲਈ 1.5 ਕਰੋੜ ਡਾਲਰ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਅਤੇ Cloud seeding ਵੀ ਉਸੇ ਦਾ ਹਿੱਸਾ ਹੈ।
طريق القوع جنوب #العين #أبوظبي #المركز_الوطني_للأرصاد #أمطار_الخير #أصدقاء_المركز_الوطني_للأرصاد #حالة_الطقس #حالة_جوية #هواة_الطقس #إدريس_المرزوقي #عواصف_الشمال pic.twitter.com/CC6j0TNsKp
— المركز الوطني للأرصاد (@NCMS_media) July 21, 2021
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਪ੍ਰੋਫੈਸਰ ਮਾਰਟਿਨ ਏਮਬਾਮ ਨੇ ਬੀ.ਬੀ.ਸੀ. ਨੂੰ ਦੱਸਿਆ ਸੀ ਕਿ ਯੂ.ਏ.ਈ. ਵਿਚ ਮੀਂਹ ਲਈ ਬੱਦਲਾਂ ਦੀ ਮਾਤਰਾ ਲੋੜੀਂਦੀ ਹੈ। ਡਰੋਨ ਚਾਰਜ ਰਿਲੀਜ ਕਰਕੇ ਪਾਣੀ ਦੀਆਂ ਬੂੰਦਾਂ ਨੂੰ ਇਕੱਠੇ ਚਿਪਕਣ ਵਿਚ ਮਦਦ ਕਰਦਾ ਹੈ। ਜਦੋਂ ਇਹ ਬੂੰਦਾਂ ਵੱਡੀਆਂ ਅਤ ਭਾਰੀ ਹੋ ਜਾਂਦੀਆਂ ਹਨ ਤਾਂ ਮੀਂਹ ਪੈਂਦਾ ਹੈ।
أمطار الوقن #أبوظبي #المركز_الوطني_للأرصاد #أمطار_الخير #أصدقاء_المركز_الوطني_للأرصاد #حالة_الطقس #حالة_جوية #هواة_الطقس #حمود_الشامسي pic.twitter.com/g068mchbFa
— المركز الوطني للأرصاد (@NCMS_media) July 21, 2021
ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ 'ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ
ਇਸ ਪ੍ਰੋਗਰਾਮ ਦੀ ਡਾਇਰੈਕਟਰ ਆਲਯਾ ਅਲ ਮਜਰੋਈ ਨੇ ਅਰਬ ਨਿਊਜ਼ ਨੂੰ ਦੱਸਿਆ ਸੀ ਕਿ ਇਲੈਕਟ੍ਰਿਕ ਚਾਰਜ ਰਿਲੀਜ ਕਰਨ ਵਾਲੇ ਉਪਕਰਨ ਡਰੋਨ ਹਵਾ ਵਿਚ ਲਿਜਾਂਦੇ ਹਨ ਅਤੇ ਉੱਥੇ ਬੱਦਲਾਂ ਵਿਚ ਹਲਚਲ ਪੈਦਾ ਕਰਦੇ ਹਨ ਜਿਸ ਨਾਲ ਮੀਂਹ ਪੈਂਦਾ ਹੈ।ਇਸ ਲਈ ਪਹਿਲਾਂ ਤੋਂ ਬੱਦਲਾਂ ਦੀ ਸਥਿਤੀ ਦੇਖੀ ਜਾਂਦੀ ਹੈ। ਜਿਵੇਂ ਹੀ ਬੱਦਲ ਬਣਦੇ ਦੇਖੇ ਜਾਂਦੇ ਹਨ ਡਰੋਨ ਲਾਂਚ ਕਰ ਦਿੱਤੇ ਜਾਂਦੇ ਹਨ । ਅਜਿਹਾ ਵੀ ਨਹੀਂ ਹੈ ਕਿ ਹਰੇਕ ਵਾਰ ਚਾਰਜ ਦੇਣ 'ਤੇ ਮੀਂਹ ਪੈਂਦਾ ਹੈ।
ਨੋਟ- ਗਰਮੀ ਤੋਂ ਰਾਹਤ ਲਈ ਨਕਲੀ ਮੀਂਹ ਪਵਾਉਣਾ ਠੀਕ ਹੈ ਜਾਂ ਨਹੀਂ, ਇਸ ਬਾਰੇ ਕੁਮੈਂਟ ਕਰ ਦਿਓ ਰਾਏ।