ਤੁਹਾਡੀ ਆਵਾਜ਼ ਦੱਸੇਗੀ ਕਿ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਜਾਂ ਨਹੀਂ, ਜਾਣੋ ਕਿਵੇਂ

07/14/2019 3:17:26 PM

ਅਲਬਰਟਾ— ਦੁਨੀਆ ਭਰ 'ਚ ਡਿਪ੍ਰੈਸ਼ਨ ਦੇ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇੰਨੀਂ ਦਿਨੀਂ ਡਿਪ੍ਰੈਸ਼ਨ ਪੀੜਤਾਂ ਦੇ ਮਾਮਲੇ 'ਚ ਭਾਰਤ ਦੁਨੀਆ ਦਾ 6ਵਾਂ ਦੇਸ਼ ਬਣ ਗਿਆ ਹੈ। ਇਥੇ ਕਰੀਬ 5.6 ਕਰੋੜ ਲੋਕ ਡਿਪ੍ਰੈਸ਼ਨ ਤੇ ਕਰੀਬ 3.8 ਕਰੋੜ ਲੋਕ ਐਂਜ਼ਾਇਟੀ ਮਤਲਬ ਬੇਚੈਨੀ ਦੇ ਸ਼ਿਕਾਰ ਹਨ। ਇਨ੍ਹਾਂ ਪਰੇਸ਼ਾਨੀਆਂ ਨਾਲ ਸਮਾਂ ਰਹਿੰਦੇ ਨਿਪਟਣਾ ਇਸ ਦਿਸ਼ਾ 'ਚ ਸਭ ਤੋਂ ਅਹਿਮ ਹੈ।

ਹੁਣ ਵਿਗਿਆਨੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਮਦਦ ਨਾਲ ਇਸ ਦੀ ਜਾਂਚ ਦਾ ਤਰੀਕਾ ਲੱਭਿਆ ਹੈ। ਇਸ ਦੇ ਰਾਹੀਂ ਵਿਅਕਤੀ ਦੀ ਆਵਾਜ਼ ਸੁਣਕੇ ਹੀ ਇਸ ਗੱਲ ਦਾ ਪਤਾ ਲਗਾਉਣਾ ਮੁਮਕਿਨ ਹੋਵੇਗਾ ਕਿ ਉਹ ਡਿਪ੍ਰੈਸ਼ਨ ਦਾ ਪੀੜਤ ਹੈ ਜਾਂ ਨਹੀਂ। ਕੈਨੇਡਾ ਦੀ ਯੂਨੀਵਰਸਿਟੀ ਆਫ ਐਲਬਰਟਾ ਦੇ ਰਿਸਰਚਰਾਂ ਨੇ ਇਸ ਤਕਨੀਕ ਨੂੰ ਵਿਕਸਿਤ ਕੀਤਾ ਹੈ। ਇਹ ਸਿਸਟਮ ਐਪ ਯੂਜ਼ਰ ਦੀ ਰੁਜ਼ਾਨਾ ਦੀ ਗੱਲਬਾਤ ਦਾ ਡਾਟਾ ਇਕੱਠਾ ਕਰੇਗਾ ਤੇ ਉਸ ਦਾ ਅਧਿਐਨ ਕਰਦੇ ਹੋਏ ਉਸ ਦੀ ਮਨੋਦਿਸ਼ਾ ਦਾ ਪਤਾ ਲਾਏਗਾ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਡਿਪ੍ਰੈਸ਼ਨ ਨਾਲ ਪੀੜਤ ਹੁੰਦਾ ਹੈ ਤਾਂ ਉਸ ਦੀ ਆਵਾਜ਼ ਵੀ ਬਦਲ ਜਾਂਦੀ ਹੈ। ਜੋ ਲੋਕ ਡਿਪ੍ਰੈਸ਼ਨ ਪੀੜਤਾਂ ਨਾਲ ਗੱਲ ਕਰਦੇ ਹਨ ਉਹ ਆਵਾਜ਼ ਸੁਣ ਕੇ ਹੀ ਉਸ ਦੇ ਪਰੇਸ਼ਾਨ ਹੋਣ ਦਾ ਪਤਾ ਲਗਾ ਲੈਂਦੇ ਹਨ। ਅਸਲ 'ਚ ਅਜਿਹੇ ਮੌਕਿਆਂ 'ਤੇ ਉਸ ਵਿਅਕਤੀ ਦੀ ਆਵਾਜ਼ ਵੀ ਕਾਫੀ ਬਦਲ ਜਾਂਦੀ ਹੈ। ਉਹ ਕਿਸੇ ਦਾ ਵੀ ਠੀਕ ਤਰ੍ਹਾਂ ਨਾਲ ਜਵਾਬ ਨਹੀਂ ਦਿੰਦਾ, ਕਿਸੇ ਵੀ ਗੱਲ ਦਾ ਜਵਾਬ ਉਲਟੇ-ਸਿੱਧੇ ਤਰੀਕੇ ਨਾਲ ਹੀ ਦਿੰਦਾ ਹੈ, ਜਿਸ ਨਾਲ ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੁੰਦਾ।


Baljit Singh

Content Editor

Related News