ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ

Monday, Nov 21, 2022 - 09:55 AM (IST)

ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ

ਸਰੀ/ਬ੍ਰਿਟਿਸ਼ ਕੋਲੰਬੀਆ (ਰਾਜ ਗੌਗਨਾ)- ਕੈਨੇਡਾ ਵਿਖੇ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਸੀ ਤੇ ਉਹ ਇੱਕ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਆਇਆ ਸੀ।

ਇਹ ਵੀ ਪੜ੍ਹੋ: ਪਾਕਿ ਦੇ ਕਰਾਚੀ 'ਚ 7 ਸਾਲਾ ਬੱਚੀ ਨਾਲ ਦਰਿੰਦਗੀ, ਪਹਿਲਾਂ ਕੀਤਾ ਜਬਰ ਜ਼ਿਨਾਹ ਫਿਰ ਦਿੱਤੀ ਬੇਦਰਦ ਮੌਤ

ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ, ਜਿੱਥੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦੇ ਦੋਸਤਾਂ ਰਿਸ਼ਤੇਦਾਰਾਂ ਵੱਲੋਂ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋਫੰਡ ਨਾਂ ਦੇ ਪੇਜ ਦੀ ਸਹਾਇਤਾ ਲਈ ਪ੍ਰਬੰਧ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ 'ਫਲੈਸ਼ ਲਾਈਟ'

 

 


author

cherry

Content Editor

Related News