...ਜਦੋਂ ਗ੍ਰਿਫਤਾਰੀ ਤੋਂ ਬਚਣ ਲਈ ਦੋਸ਼ੀ ਨੇ ਸਮੁੰਦਰ ''ਚ ਮਾਰੀ ਛਾਲ

09/02/2017 4:08:16 PM

ਸਰਫ ਸਿਟੀ— ਅਮਰੀਕਾ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿਥੇ, ਇਕ ਦੋਸ਼ੀ ਨੇ ਪੁਲਸ ਤੋਂ ਬਚਣ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਗੱਲ ਸਿਰਫ ਇਥੇ ਹੀ ਖਤਮ ਨਹੀਂ ਹੁੰਦੀ। ਦੱਸਣਯੋਗ ਹੈ ਕਿ ਅਮਰੀਕਾ ਦੇ ਨਾਰਥ ਕੈਰਲਾਈਨਾ ਵਿਚ ਇਕ ਜਦੋਂ ਵਿਅਕਤੀ ਨੇ ਪੁਲਸ ਤੋਂ ਬਚਣ ਲਈ ਸਮੁੰਦਰ ਮਾਰੀ ਤਾਂ ਉਸ ਦੀ ਮੁਸੀਬਤ ਘੱਟ ਹੋਣ ਦੀ ਬਜਾਏ ਹੋਰ ਵਧ ਗਈ। ਉਹ ਇਸ ਲਈ ਕਿਉਂਕਿ ਇਕ ਸ਼ਾਰਕ ਮੱਛੀ ਉਸ ਦੇ ਪਿਛੇ ਪੈ ਗਈ। ਬੁੱਧਵਾਰ ਨੂੰ ਹੋਈ ਇਸ ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਜੋ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਰੈਸਕਿਊ ਆਪਰੇਸ਼ਨ ਦੇ ਤਹਿਤ ਦੋਸ਼ੀ ਦਾ ਪਿੱਛਾ ਕੀਤਾ ਅਤੇ ਉਸ ਨੂੰ ਟਰੈਕ ਕਰਨ ਲਈ ਡਰੋਨ ਦਾ ਇਸਤੇਮਾਲ ਕੀਤਾ। ਇਕ ਖਬਰ ਮੁਤਾਬਕ 20 ਸਾਲ ਦੇ ਜਾਕਰੀ ਕਿੰਗਸਬਰੀ ਨੂੰ ਸਰਫ ਸਿਟੀ ਪੁਲਸ ਨੇ ਵਿਕਰ ਐਵੀਨਿਊ ਬੀਚ ਤੋਂ ਸ਼ਾਮ ਨੂੰ 7:45 ਵਜੇ ਦੇ ਨੇੜੇ-ਤੇੜੇ ਫੜ ਲਿਆ।


Related News