ਮਿਆਂਮਾਰ ’ਚ ਇਕ ਵਾਰ ਫਿਰ ਪ੍ਰਦਰਸ਼ਨਕਾਰੀਆਂ ’ਤੇ ਫੌਜ ਨੇ ਕੀਤੀ ਤਾਕਤ ਦੀ ਵਰਤੋਂ

Thursday, Mar 25, 2021 - 11:55 PM (IST)

ਮਿਆਂਮਾਰ ’ਚ ਇਕ ਵਾਰ ਫਿਰ ਪ੍ਰਦਰਸ਼ਨਕਾਰੀਆਂ ’ਤੇ ਫੌਜ ਨੇ ਕੀਤੀ ਤਾਕਤ ਦੀ ਵਰਤੋਂ

ਯੰਗੂਨ-ਮਿਆਂਮਾਰ ’ਚ ਪਿਛਲੇ ਮਹੀਨੇ ਹੋਏ ਫੌਜੀ ਤਖਤਾਪਲਟ ਦੇ ਖਿਲਾਫ ਵੀਰਵਾਰ ਨੂੰ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰੇ ਅਤੇ ਕੁਝ ਸਥਾਨਾਂ ’ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਭਜਾਉਣ ਲਈ ਤਾਕਤ ਦੀ ਵਰਤੋਂ ਕੀਤੀ। ਹਾਲਾਂਕਿ, ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਵੀਂ ਰਣਨੀਤੀ ਅਪਨਾਉਂਦੇ ਹੋਏ ਸ਼ਾਂਤਮਈ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦੇ ਚੱਲਦੇ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿ ਰਹੇ ਸਨ ਅਤੇ ਵਪਾਰਕ ਸੰਸਥਾਨ ਦਿਨ ਭਰ ਬੰਦ ਰਹੇ ਸਨ।

ਸਥਾਨਕ ਮੀਡੀਆ ਨੇ ਅੱਜ ਦੱਖਣੀ ਪੂਰਬੀ ਕਾਰੇਨ ਪ੍ਰਾਂਤ ਦੀ ਰਾਜਧਾਨੀ ਹਪਾਨ ’ਚ, ਪੂਰਬੀ ਪ੍ਰਾਂਤ ਸ਼ਾਨ ਦੀ ਰਾਜਧਾਨੀ ਤਾਉਨਗਈ ਅਤੇ ਮੋਨ ਪ੍ਰਾਂਤ ਦੀ ਰਾਜਧਾਨੀ ਮਾਵਲਾਮਯੀਨ ’ਚ ਪ੍ਰਦਰਸ਼ਨਕਾਰੀਆਂ ’ਤੇ ਹਿੰਸਕ ਕਾਰਵਾਈ ਦੀਆਂ ਖਬਰਾਂ ਦਿੱਤੀਆਂ ਹਨ। ਸੋਸ਼ਲ ਮੀਡੀਆ ਮੰਚਾਂ ’ਤੇ ਇਸ ਨਾਲ ਜੁੜੀ ਸੂਚਨਾ ਸਾਂਝੀ ਕੀਤੀ ਗਈ ਹੈ। ਹਾਲਾਂਕਿ ਇਹ ਸਪੱਸ਼ਟ ਤੌਰ ’ਤੇ ਪਤਾ ਨਹੀਂ ਲੱਗ ਸਕਿਆ ਹੈ ਕਿ ਫੌਜੀਆਂ ਨੇ ਪ੍ਰਦਰਸ਼ਨਕਾਰੀਆਂ ’ਤੇ ਰਬੜ ਦੀਆਂ ਗੋਲੀਆਂ ਤੋਂ ਇਲਾਵਾ ਕੀ ਕਾਰਤੂਸਾਂ ਦੀ ਵੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ

ਬ੍ਰਾਡਕਾਸਟ ਅਤੇ ਆਨਲਾਈਨ ਸਮਾਚਾਰ ਸੇਵਾ ਡੈਮੋਕ੍ਰੇਟਿਕ ਵਾਈਸ ਆਫ ਬਰਮਾ (ਡੀ. ਵੀ. ਬੀ.) ਮੁਤਾਬਕ ਹਪਾਨ ਦੇ 2 ਵਿਅਕਤੀ ਗੋਲੀ ਲੱਗਣ ਨਾਲ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਉਥੇ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ਸਮੇਤ ਹੋਰ ਥਾਵਾਂ ’ਤੇ ਅੱਜ ਸਵੇਰੇ ਪ੍ਰਦਰਸ਼ਨ ਸ਼ਾਂਤਮਈ ਰਹੇ। ਡੀ.ਵੀ.ਡੀ. ਖਬਰ ਮੁਤਾਬਕ ਬੁੱਧਵਾਰ ਅੱਧੀ ਰਾਤ ਮਿਆਂਮਾਰ ਦੇ ਕਿਆਉਕਪਾਦੁੰਗ ਸ਼ਹਿਰ ’ਚ ਕੀਤੀ ਗਈ ਫੌਜੀ ਕਾਰਵਾਈ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ।

ਜ਼ਿਕਰਯੋਗ ਹੈ ਕਿ ਮਿਆਂਮਾਰ ਦੇ ਫੌਜੀ ਸ਼ਾਸਨ ਨੇ ਪ੍ਰਦਰਸ਼ਨਾਂ ਨੂੰ ਸ਼ਾਂਤ ਕਰਨ ਲਈ ਨਰਮੀ ਦਾ ਪਹਿਲਾਂ ਸੰਕੇਤ ਦਿੰਦੇ ਹੋਏ ਬੁੱਧਵਾਰ ਨੂੰ ਸੈਕੜੇਂ ਪ੍ਰਦਰਸ਼ਨਕਾਰੀਆਂ ਨੂੰ ਰਿਹਾ ਕੀਤਾ, ਜਿਨ੍ਹਾਂ ਨੂੰ ਪਿਛਲੇ ਮਹੀਨੇ ਹੋਏ ਤਖਤਾਪਲਟ ਦਾ ਵਿਰੋਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਫੌਜ ਨੇ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਇਕ ਫਰਵਰੀ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ


author

Karan Kumar

Content Editor

Related News