ਇਸ ਦੇਸ਼ ਦੀ ਆਰਮੀ ਨੂੰ ਦਿੱਤੀ ਜਾਂਦੀ ਹੈ ਸੱਪ ਖਾਣ ਦੀ ਟ੍ਰੇਨਿੰਗ (ਵੀਡੀਓ)

Wednesday, Jan 24, 2018 - 09:45 PM (IST)

ਇਸ ਦੇਸ਼ ਦੀ ਆਰਮੀ ਨੂੰ ਦਿੱਤੀ ਜਾਂਦੀ ਹੈ ਸੱਪ ਖਾਣ ਦੀ ਟ੍ਰੇਨਿੰਗ (ਵੀਡੀਓ)

ਜਕਾਰਤਾ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵਾਇਰਲ ਵੀਡੀਓ ਇੰਡੋਨੇਸ਼ੀਆ ਦੀ ਸਪੈਸ਼ਲ ਫੋਰਸਜ਼ ਦੇ ਜਵਾਨਾਂ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਵਾਨ ਆਪਣੇ ਦੰਦਾਂ ਨਾਲ ਸੱਪਾਂ ਨੂੰ ਵੱਡ ਰਹੇ ਹਨ ਤੇ ਉਨ੍ਹਾਂ ਦਾ ਖੂਨ ਪੀ ਰਹੇ ਹਨ। ਅਜਿਹੀ ਟ੍ਰੇਨਿੰਗ ਇੰਡੋਨੇਸ਼ੀਆ ਦੇ ਕੋਬਰਾ ਗੋਲਡ ਫੋਰਸ ਨੂੰ ਦਿੱਤੀ ਜਾਂਦੀ ਹੈ। ਕੋਬਰਾ ਗੋਲਡ ਜਵਾਨਾਂ ਨੂੰ ਇਹ ਟ੍ਰੇਨਿੰਗ ਇਸ ਲਈ ਦਿੰਦੀ ਹੈ ਤਾਂ ਕਿ ਉਹ ਮੁਸ਼ਕਿਲ ਭਰੇ ਹਲਾਤਾਂ ਦਾ ਸਾਹਮਣਾ ਅਸਾਨੀ ਨਾਲ ਕਰ ਸਕਣ। ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਜਦੋਂ ਕੁਝ ਵੀ ਖਾਣ ਲਈ ਨਾ ਹੋਵੇਂ ਤਾਂ ਕਿੰਝ ਆਪਣਾ ਢਿੱਡ ਭਰਨਾ ਹੈ।
ਕੋਬਰਾ ਗੋਲਡ ਟ੍ਰੇਨਿੰਗ ਦੀ ਸ਼ੁਰੂਆਤ 1982 'ਚ ਹੋਈ। ਇਹ ਟ੍ਰੇਨਿੰਗ ਅਮਰੀਕਾ ਤੇ ਥਾਈਲੈਂਡ ਆਰਮੀ ਮਿਲ ਕੇ ਥਾਈਲੈਂਡ ਦੇ ਜੰਗਲਾਂ 'ਚ ਕਰਵਾਈ ਜਾਂਦੀ ਹੈ। ਹਾਲਾਂਕਿ ਇਸ ਟ੍ਰੇਨਿੰਗ 'ਚ ਕਈ ਦੇਸ਼ਾਂ ਦੇ ਜਵਾਨ ਹਿੱਸਾ ਲੈਂਦੇ ਹਨ। ਇਸ ਟ੍ਰੇਨਿੰਗ ਦਾ ਟੀਚਾ ਫੌਜੀਆਂ ਨੂੰ ਹਰੇਕ ਮੁਸ਼ਕਿਲ ਹਲਾਤਾਂ ਲਈ ਮਜ਼ਬੂਤ ਬਣਾਉਣਾ ਹੁੰਦਾ ਹੈ। ਇਸ ਟ੍ਰੇਨਿੰਗ 'ਚ ਉਨ੍ਹਾਂ ਨੂੰ ਪਿਆਸ ਬੁਝਾਉਣ ਲਈ ਕੋਬਰੇ ਵਰਗੇ ਖਤਰਨਾਕ ਸੱਪ ਦਾ ਖੂਨ ਪੀਣਾ ਤੇ ਭੁੱਖ ਮਿਟਾਉਣ ਲਈ ਜ਼ਿੰਦਾ ਮੁਰਗੇ ਨੂੰ ਖਾਣਾ ਵੀ ਸਿਖਾਇਆ ਜਾਂਦਾ ਹੈ। ਇਸ ਦੇ ਨਾਲ ਅਜਿਹੇ ਜਵਾਨਾਂ ਨੂੰ ਹੋਰ ਕਈ ਤਰ੍ਹਾਂ ਦੇ ਕੀੜੇ ਖਾਣਾ ਵੀ ਸਿਖਾਇਆ ਜਾਂਦਾ ਹੈ। ਇਹ ਟ੍ਰੇਨਿੰਗ 11 ਦਿਨਾਂ ਤਕ ਚੱਲਦੀ ਹੈ। ਕੋਬਰਾ ਗੋਲਡ ਮਿਲਟਰੀ ਐਕਸਰਸਾਇਜ਼ 'ਚ ਥਾਇਲੈਂਡ ਨਾਲ ਅਮਰੀਕਾ, ਸਿੰਗਾਪੁਰ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਤੇ ਮਲੇਸ਼ੀਆ ਦੇ ਜਵਾਨ ਸ਼ਾਮਲ ਹੁੰਦੇ ਹਨ।


Related News