ਸੋਮਾਲੀਆ ''ਚ ਫੌਜ ਨੇ ਅਲ-ਸ਼ਬਾਬ ਦੇ 30 ਅੱਤਵਾਦੀ ਕੀਤੇ ਢੇਰ

Saturday, Jan 04, 2020 - 05:32 PM (IST)

ਸੋਮਾਲੀਆ ''ਚ ਫੌਜ ਨੇ ਅਲ-ਸ਼ਬਾਬ ਦੇ 30 ਅੱਤਵਾਦੀ ਕੀਤੇ ਢੇਰ

ਮੋਗਾਦਿਸ਼ੂ- ਸੋਮਾਲੀਆ ਦੇ ਵਿਸ਼ੇਸ਼ ਬਲਾਂ ਦੇ ਜਵਾਨਾਂ ਨੇ ਦੇਸ਼ ਦੇ ਦੱਖਣੀ ਹਿੱਸੇ ਵਿਚ ਸਥਿਤ ਸ਼ਬੇਲੇ ਵਿਚ ਇਕ ਵਿਸ਼ੇਸ਼ ਮੁਹਿੰਮ ਦੌਰਾਨ ਅਲ-ਸ਼ਬਾਬ ਦੇ 30 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਫੌਜ ਦੇ ਕਮਾਂਡਰ ਅਬਦੀ ਮਲਿਕ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਵਿਸ਼ੇਸ਼ ਬਲਾਂ ਦੇ ਜਵਾਨਾਂ ਨੇ ਸ਼ਬੇਲੇ ਖੇਤਰ ਵਿਚ ਸਥਿਤ ਬਲੋ ਆਯਲੋ ਵਿਚ ਸ਼ੁੱਕਰਵਾਰ ਨੂੰ ਮੁਹਿੰਮ ਚਲਾਈ ਤੇ ਇਹਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੀ ਇਕਾਈ ਦੀ ਇਕ ਨਿਯੋਜਿਤ ਮੁਹਿੰਮ ਸੀ ਤੇ ਅਸੀਂ ਅਲ-ਸ਼ਬਾਬ ਦੇ 30 ਲੜਾਕਿਆਂ ਨੂੰ ਮਾਰ ਦਿੱਤਾ ਹੈ। ਇਹ ਲੋਕ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ।

ਲੇਯਲੋ ਉਸਮਾਨ ਨਾਂ ਦੇ ਇਕ ਸਥਾਨਕ ਨਿਵਾਸੀ ਨੇ ਕਿਹਾ ਕਿ ਸਰਕਾਰੀ ਸੁਰੱਖਿਆ ਬਲਾਂ ਨੇ ਅਲ-ਸ਼ਬਾਬ ਦੇ ਅੱਤਵਾਦੀਆਂ 'ਤੇ ਹਮਲਾ ਕੀਤਾ। ਇਸ ਦੌਰਾਨ ਕਈ ਲੋਕ ਮਾਰੇ ਗਏ ਤੇ ਅਸੀਂ ਗੱਡੀਆਂ ਸੜਦੀਆਂ ਦੇਖੀਆਂ ਹਨ।


author

Baljit Singh

Content Editor

Related News