ਪਾਕਿ ''ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ

Sunday, Oct 20, 2019 - 12:55 AM (IST)

ਪਾਕਿ ''ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ

ਇਸਲਾਮਾਬਾਦ - ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸ਼ਨੀਵਾਰ ਨੂੰ ਫੌਜ ਦਾ ਇਕ ਟ੍ਰੇਨਿੰਗ ਲਈ ਵਰਤਿਆ ਜਾਣ ਵਾਲਾ ਜਹਾਜ਼ ਝੋਨੇ ਦੇ ਖੇਤ 'ਚ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ, ਦੋਹਾਂ ਪਾਇਲਟਾਂ ਨੂੰ ਗੰਭੀਰ ਸੱਟਾਂ ਨਹੀਂ ਆਈਆਂ। ਟੀ. ਵੀ. ਦ੍ਰਿਸ਼ਾਂ ਮੁਤਾਬਕ ਗੁਜਰਾਂਵਾਲਾ ਜ਼ਿਲੇ 'ਚ ਵਜ਼ੀਰਾਬਾਦ ਇਲਾਕੇ 'ਚ ਇਕ ਮੁਸ਼ਕਕ ਜਹਾਜ਼ ਹਰੇ ਭਰੇ ਖੇਤਰ ਵਿਚਾਲੇ ਪਿਆ ਹੈ। 2 ਸੀਟਾਂ ਵਾਲੇ ਇਸ ਜਹਾਜ਼ ਨੇ ਕੈਪਟਨ ਅਹਿਮਦ ਅਤੇ ਇਕ ਟ੍ਰੇਨਰ ਦੇ ਨਾਲ ਰਾਹਵਾਲੀ ਛਾਉਣੀ ਤੋਂ ਉਡਾਣ ਭਰੀ ਸੀ। ਜਹਾਜ਼ ਜਦ ਚਿਨਾਬ ਨਦੀ ਨੇੜੇ ਦਿਲਾਵਰ ਚੀਮਾ ਦੇ ਉਪਰ ਉਡਾਣ ਭਰ ਰਿਹਾ ਸੀ, ਤਦ ਉਸ 'ਚ ਤਕਨੀਕੀ ਖਰਾਬੀ ਆ ਗਈ। ਇਸ ਦੇ ਚੱਲਦੇ ਪਾਇਲਟਾਂ ਨੂੰ ਝੋਨੇ ਦੇ ਖੇਤ 'ਚ ਕ੍ਰੈਸ਼ ਲੈਂਡਿੰਗ ਕਰਨ ਲਈ ਮਜ਼ਬੂਰ ਹੋਣਾ ਰਿਆ। ਮੁਸ਼ਸ਼ਕ ਹਲਕੇ ਭਾਰ ਅਤੇ ਸਿਰਫ ਇਕ ਇੰਜਣ ਵਾਲਾ ਟ੍ਰੇਨਿੰਗ ਦੌਰਾਨ ਵਰਤਿਆ ਜਾਣ ਵਾਲਾ ਜਹਾਜ਼ ਹੈ।


author

Khushdeep Jassi

Content Editor

Related News