ਟਿਕਟਾਕ 'ਤੇ ਅਮਰੀਕੀ ਆਰਮੀ ਨੇ ਲਾਇਆ ਬੈਨ, ਦੱਸਿਆ ਇਹ ਕਾਰਨ

01/01/2020 3:51:50 PM

ਵਾਸ਼ਿੰਗਟਨ- ਮਸ਼ਹੂਰ ਚੀਨੀ ਵੀਡੀਓ ਐਪ ਟਿਕਟਾਕ ਨੂੰ ਅਮਰੀਕੀ ਆਰਮੀ ਨੇ ਬੈਨ ਕਰ ਦਿੱਤਾ ਹੈ। ਹੁਣ ਅਮਰੀਕਾ ਦੇ ਆਰਮੀ ਸੋਲਜਰਸ ਇਸ ਨੂੰ ਯੂਜ਼ ਨਹੀਂ ਕਰ ਸਕਣਗੇ। ਬੈਨ ਦਾ ਕਾਰਨ ਜ਼ਿਆਦਾ ਹੈਰਾਨ ਕਰਨ ਵਾਲਾ ਹੈ। ਅਮਰੀਕੀ ਆਰਮੀ ਦਾ ਮੰਨਣਾ ਹੈ ਕਿ ਇਹ ਚੀਨੀ ਵੀਡੀਓ ਐਪ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।

ਮਿਲਟਰੀ ਡਾਟ ਕਾਮ ਦੀ ਇਕ ਰਿਪੋਰਟ ਮੁਤਾਬਕ ਆਰਮੀ ਸਪੋਕਸਪਰਸਨ ਲੈ. ਕਰਨਲ ਰੋਬਿਨ ਓਚੋਆ ਨੇ ਕਿਹਾ ਕਿ ਟਿਕਟਾਕ ਇਕ ਸਾਈਬਰ ਖਤਰੇ ਵਾਂਗ ਹੈ। ਆਰਮੀ ਦਾ ਮੰਨਣਾ ਹੈ ਕਿ ਬਾਈਟਡੇਂਸ ਦਾ ਇਹ ਟਿਕਟਾਕ ਐਪ ਅਮਰੀਕਾ ਦੀ ਜਾਸੂਸੀ ਦੇ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ। ਪਿਛਲੇ ਮਹੀਨੇ ਅਮਰੀਕੀ ਨੇਵੀ ਨੇ ਆਪਣੇ ਮੈਂਬਰਾਂ ਦੇ ਸਰਕਾਰ ਵਲੋਂ ਦਿੱਤੇ ਡਿਵਾਈਸ ਵਿਚੋਂ ਟਿਕਟਾਕ ਐਪ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਰਿਪੋਰਟ ਦੇ ਮੁਤਾਬਕ ਡਿਫੈਂਸ ਡਿਪਾਰਟਮੈਂਟ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਸਾਵਧਾਨੀ ਵਰਤੀ ਜਾਵੇ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਟਿਕਟਾਕ ਐਪ ਦੀ ਜਾਂਚ ਵੀ ਚੱਲ ਰਹੀ ਹੈ। ਅਕਤੂਬਰ ਵਿਚ ਕੁਝ ਲੀਡਰਾਂ ਨੇ ਇਸ ਐਪ ਦੀ ਸਕਿਓਰਿਟੀ 'ਤੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਇਹ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦਾ ਮੁੱਖ ਵਿਸ਼ਾ ਇਹ ਹੈ ਕਿ ਕੀ ਇਹ ਚੀਨੀ ਐਪ ਯੂਜ਼ਰਜ਼ ਦਾ ਡਾਟਾ ਕਲੈਕਟ ਕਰ ਰਿਹਾ ਹੈ।

ਭਾਰਤ ਵਿਚ ਟਿਕਟਾਕ ਨੂੰ ਇਕ ਵਾਰ ਬੈਨ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਭਾਰਤ ਵਿਚ ਬੈਨ ਹੋਣ ਦਾ ਕਾਰਨ ਇਸ ਵਿਚ ਦਿਖਾਏ ਜਾਣ ਵਾਲੇ ਕੰਟੈਂਟ ਸਨ। ਮਦਰਾਸ ਹਾਈ ਕੋਰਟ ਨੇ ਇਸ ਨੂੰ ਬੈਨ ਕਰਨ ਦਾ ਫੈਸਲਾ ਸੁਣਾਇਆ ਸੀ। ਕਾਰਨ ਇਹ ਦੱਸਿਆ ਗਿਆ ਕਿ ਟਿਕਟਾਕ ਪੋਰਨੋਗ੍ਰਾਫੀ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਨਾਲ ਬੱਚਿਆਂ 'ਤੇ ਖਰਾਬ ਅਸਰ ਪੈ ਰਿਹਾ ਹੈ ਤੇ ਯੂਜ਼ਰਜ਼ ਦੇ ਮੈਂਟਲ ਹੈਲਥ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਬਾਅਦ ਵਿਚ ਟਿਕਟਾਕ ਨੇ ਕੰਟੈਂਟ ਹਟਾਏ ਤੇ ਦਾਅਵਾ ਕੀਤਾ ਕਿ ਅੱਗੇ ਤੋਂ ਕੰਪਨੀ ਇਸ ਦਾ ਖਿਆਲ ਰੱਖੇਗੀ ਤੇ ਕੰਪਨੀ ਨੇ ਆਪਣੀ ਪਾਲਸੀ ਵਿਚ ਵੀ ਕੁਝ ਬਦਲਾਅ ਕੀਤਾ ਹੈ।


Baljit Singh

Content Editor

Related News