ਅਰਮੇਨਿਆ : ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ, 13 ਲੋਕ ਜ਼ਖਮੀ

Thursday, Jul 18, 2019 - 08:00 AM (IST)

ਅਰਮੇਨਿਆ : ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ, 13 ਲੋਕ ਜ਼ਖਮੀ

ਯੇਰੇਵਾਨ— ਅਰਮੇਨਿਆ ਦੇ ਇਜਵਾਨ ਸ਼ਹਿਰ 'ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ ਮਗਰੋਂ 13 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਿਹਤ ਮੰਤਰਾਲੇ ਦੀ ਮਹਿਲਾ ਬੁਲਾਰਾ ਐਲਿਨਾ ਨਿਕੋਘੋਸ਼ਿਆਨ ਨੇ ਇਸ ਦੀ ਜਾਣਕਾਰੀ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਕੋਲੋਂ ਜੰਗਲ 'ਚੋਂ ਲੱਕੜਾਂ ਕੱਟਣ ਦੀ ਇਜਾਜ਼ਤ ਮੰਗਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਜਾਰਜੀਆ ਜਾਣ ਵਾਲੇ ਰਾਸ਼ਟਰੀਰਾਜ ਮਾਰਗ ਨੂੰ ਬੰਦ ਕਰ ਦਿੱਤਾ। ਇਸ ਨਾਲ ਉਨ੍ਹਾਂ ਦੀ ਸੁਰੱਖਿਆਕਰਮਚਾਰੀਆਂ ਨਾਲ ਝੜਪ ਹੋ ਗਈ।

ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੱਥਰਬਾਜ਼ੀ ਵੀ ਕੀਤੀ। ਐਲਿਨਾ ਨੇ ਕਿਹਾ,''ਇਜਿਵਾਨ 'ਚ ਹੋਈ ਝੜਪ ਮਗਰੋਂ 13 ਲੋਕਾਂਨੂੰ ਸ਼ਹਿਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਦੇਖ-ਰੇਖ 'ਚ ਰੱਖਿਆ ਗਿਆ ਹੈ।'' ਪਿਛਲੇ ਹਫਤੇ ਆਰਮੀਨੀਆਈ ਪੁਲਸ ਮੁਖੀ ਵਲੇਰੀ ਓਸਿਪਿਅਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜੰਗਲ 'ਚ ਸੜਕਾਂ ਦੇ ਕਿਨਾਰੇ ਅਤੇ ਨੇੜਲੇ ਖੇਤਰਾਂ 'ਤੇ ਨਜ਼ਰ ਬਣਾਈ ਰੱਖਣ ਤੇ ਦੇਖਣ ਕਿ ਸਥਾਨਕ ਨਿਵਾਸੀ ਲੱਕੜੀ ਦੀ ਗੈਰ-ਸਰਕਾਰੀ ਰੂਪ ਨਾਲ ਕਟਾਈ ਕਰ ਰਹੇ ਹਨ ਜਾਂ ਨਹੀਂ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਹਾਈਵੇਅ ਨੂੰ ਬੰਦ ਕਰਨ ਕਰਕੇ ਹੋਈ ਸੀ।


Related News