ਇਹ ਮਾਂ ਹਰ ਸਾਲ ਭਰਦੀ ਹੈ ਕਿਸੇ ਅਜਨਬੀ ਦੇ ਬਰਥਡੇਅ ਕੇਕ ਦਾ ਬਿੱਲ, ਜਾਣੋ ਕਿਉਂ

Thursday, Jan 04, 2018 - 05:39 PM (IST)

ਇਹ ਮਾਂ ਹਰ ਸਾਲ ਭਰਦੀ ਹੈ ਕਿਸੇ ਅਜਨਬੀ ਦੇ ਬਰਥਡੇਅ ਕੇਕ ਦਾ ਬਿੱਲ, ਜਾਣੋ ਕਿਉਂ

ਅਰੀਜ਼ੋਨਾ(ਬਿਊਰੋ)— ਅਮਰੀਕਾ ਦੇ ਅਰੀਜ਼ੋਨਾ ਸ਼ਹਿਰ ਵਿਚ ਰਹਿੰਦੀ ਕਾਇਲੀ ਜੋਰੇਗੂ ਆਪਣੇ ਪਰਿਵਾਰ ਨਾਲ ਇਕ ਬੇਕਰੀ ਸ਼ੋਪ 'ਤੇ ਧੀ ਮੈਡੀਸਨ ਲਈ ਜਨਮਦਿਨ ਦਾ ਕੇਕ ਲੈਣ ਪਹੁੰਚੀ ਤਾਂ ਉਥੇ ਪਹੁੰਚਣ 'ਤੇ ਪਤਾ ਲੱਗਾ ਕਿ ਉਨ੍ਹਾਂ ਦੇ ਕੇਕ ਦਾ ਬਿੱਲ ਕਿਸੇ ਹੋਰ ਨੇ ਭਰ ਦਿੱਤਾ ਹੈ। ਜਿਸ ਨੂੰ ਸੁਣ ਕੇ ਮਾਂ ਹੈਰਾਨ ਰਹਿ ਗਈ। ਕੇਕ ਨਾਲ ਇਕ ਲੈਟਰ ਮਿਲਿਆ, ਜਿਸ ਨੂੰ ਪੜ੍ਹ ਕੇ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਉਹ ਲੈਟਰ ਇਕ ਅਜਿਹੀ ਮਾਂ ਦਾ ਸੀ, ਜਿਸ ਦੀ ਧੀ ਦੀ ਮੌਤ ਹੋ ਚੁੱਕੀ ਸੀ। ਜਿਸ ਦਾ ਨਾਂ ਮੈਕੇਨਾ ਸੀ। ਮੈਕੇਨਾ ਦੇ 10ਵੇਂ ਜਨਮਦਿਨ 'ਤੇ ਉਨ੍ਹਾਂ ਨੇ ਕਾਇਲੀ ਦੀ ਧੀ ਦੇ ਜਨਮਦਿਨ ਦਾ ਬਿੱਲ ਭਰਿਆ। ਨੋਟ ਵਿਚ ਲਿਖਿਆ ਸੀ-'ਹਰ ਸਾਲ ਮੈਂ ਇਸ ਤਰ੍ਹਾਂ ਹੀ ਕਰਦੀ ਹਾਂ, ਕਿਉਂਕਿ ਮੈਂ ਆਪਣੀ ਧੀ ਦੇ ਲਈ ਕੇਕ ਨਹੀਂ ਲੈ ਸਕਦੀ।'
ਕਾਇਲੀ ਨੇ ਜਦੋਂ ਇਹ ਸਟੋਰੀ ਟਵਿਟਰ 'ਤੇ ਸ਼ੇਅਰ ਕੀਤੀ ਤਾਂ ਕੁੱਝ ਹੀ ਮਿੰਟਾਂ ਵਿਚ 2 ਲੱਖ ਯੂਜ਼ਰਸ ਨੇ ਲਾਈਕ ਕੀਤਾ ਅਤੇ 60 ਹਜ਼ਾਰ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ। ਇਕ ਖਬਰ ਮੁਤਾਬਕ ਕਾਇਲੀ ਦਾ ਇਹ ਟਵੀਟ ਐਸ਼ਲੇ ਸੰਟੀ ਲਈ ਸੀ। ਜਿਨ੍ਹਾਂ ਦੀ ਧੀ ਮੈਕੇਨਾ ਦੀ 2008 ਵਿਚ ਮੌਤ ਹੋ ਗਈ ਸੀ। 2010 ਤੋਂ ਐਸ਼ਲੇ ਕਿਸੇ ਅਜਨਬੀ ਲਈ ਮੈਕੇਨਾ ਦੇ ਜਨਦਿਨ (27 ਦਸੰਬਰ) 'ਤੇ ਕੇਕ ਦਾ ਬਿੱਲ ਪੇਅ ਕਰਦੀ ਹੈ। ਕਾਇਲੀ ਦਾ ਕਹਿਣਾ ਹੈ ਕਿ 'ਮੈਂ ਸੱਚੀ ਵਿਚ ਉਨ੍ਹਾਂ 'ਤੇ ਫਿਦਾ ਹੋ ਗਈ। ਕੋਈ ਇੰਨਾ ਦਿਆਲੂ ਕਿਵੇਂ ਹੋ ਸਕਦਾ ਹੈ। ਮੈਰੀ ਧੀ ਮੈਡੀਸਨ ਨੂੰ ਬਹੁਤ ਚੰਗਾ ਲੱਗ ਰਿਹਾ ਹੈ।'


Related News