OMG! 23 ਸਾਲਾ ਲੜਕੇ ਨੇ 91 ਸਾਲ ਦੀ ਔਰਤ ਨਾਲ ਕਰਵਾਇਆ ਵਿਆਹ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

Friday, Nov 03, 2023 - 02:02 AM (IST)

ਇੰਟਰਨੈਸ਼ਨਲ ਡੈਸਕ : ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਅਜੀਬੋ-ਗਰੀਬ ਰਿਸ਼ਤਿਆਂ ਬਾਰੇ ਬਹੁਤ ਕੁਝ ਸੁਣਨ ਅਤੇ ਪੜ੍ਹਨ ਨੂੰ ਮਿਲ ਰਿਹਾ ਹੈ। ਕਿਸੇ ਨੇ ਗੋਦ ਲਏ ਬੇਟੇ ਨਾਲ ਵਿਆਹ ਕਰਵਾ ਲਿਆ ਤਾਂ ਕਿਸੇ ਨੇ ਆਪਣੇ ਮਤਰੇਏ ਪਿਤਾ ਨੂੰ ਹੀ ਜੀਵਨਸਾਥੀ ਚੁਣ ਲਿਆ। ਤਾਜ਼ਾ ਮਾਮਲਾ ਅਰਜਨਟੀਨਾ ਤੋਂ ਹੈ, ਜਿੱਥੇ 23 ਸਾਲ ਦੇ ਲੜਕੇ ਨੇ 91 ਸਾਲ ਦੀ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਬਾਰੇ ਜਾਣ ਕੇ ਸਭ ਹੈਰਾਨ ਰਹਿ ਗਏ ਹਨ। ਇਸ ਅਜੀਬ ਵਿਆਹ ਬਾਰੇ 23 ਸਾਲਾ ਲੜਕੇ ਦਾ ਕਹਿਣਾ ਹੈ ਕਿ ਉਸ ਦੀ ਚਾਚੀ ਚਾਹੁੰਦੀ ਸੀ ਕਿ ਉਹ ਉਸ ਨਾਲ ਵਿਆਹ ਕਰੇ। ਇਸ ਪ੍ਰੇਮ ਕਹਾਣੀ ਵਿੱਚ ਇਕ ਟਵਿਸਟ ਵੀ ਹੈ, ਜਿਸ ਦੇ ਲਈ ਲੜਕਾ ਹੁਣ ਕਾਨੂੰਨੀ ਲੜਾਈ ਲੜ ਰਿਹਾ ਹੈ।

'ਲਵ ਸਟੋਰੀ' 'ਚ ਟਵਿਸਟ

ਅਰਜਨਟੀਨਾ ਦੀ ਇਸ ਪ੍ਰੇਮ ਕਹਾਣੀ ਬਾਰੇ ਜਾਣ ਕੇ ਲੋਕ ਦੰਗ ਰਹਿ ਗਏ। ਇੱਥੇ ਇਕ 23 ਸਾਲ ਦੇ ਨੌਜਵਾਨ ਨੇ ਆਪਣੀ ਹੀ 91 ਸਾਲਾ ਚਾਚੀ  ਨਾਲ ਵਿਆਹ ਕਰਵਾ ਲਿਆ ਪਰ ਇਸ ਅਜੀਬ 'ਲਵ ਸਟੋਰੀ' 'ਚ ਟਵਿਸਟ ਇਹ ਹੈ ਕਿ 91 ਸਾਲਾ ਯੋਲਾਂਡਾ ਟੋਰੇਸ ਹੁਣ ਇਸ ਦੁਨੀਆ 'ਚ ਨਹੀਂ ਰਹੀ। ਉਥੇ, 23 ਸਾਲਾ ਮੌਰੀਸੀਓ ਓਸੋਲਾ ਪੇਸ਼ੇ ਤੋਂ ਵਕੀਲ ਹੈ। ਉਸ ਨੇ ਹੁਣ ਉਸ ਦੀ ਪੈਨਸ਼ਨ 'ਤੇ ਦਾਅਵਾ ਠੋਕ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਵਿਜੀਲੈਂਸ ਵੱਲੋਂ AIG ਸਿੱਧੂ ਖ਼ਿਲਾਫ਼ FIR, ਅਹੁਦੇ ਦੀ ਦੁਰਵਰਤੋਂ ਸਣੇ ਲੱਗੇ ਗੰਭੀਰ ਦੋਸ਼

23 ਸਾਲਾ ਲੜਕੇ ਦਾ ਕਹਿਣਾ ਹੈ ਕਿ ਦੋਵਾਂ ਦਾ ਵਿਆਹ ਫਰਵਰੀ 2015 'ਚ ਹੋਇਆ ਸੀ ਪਰ ਇਕ ਸਾਲ ਬਾਅਦ ਹੀ ਅਪ੍ਰੈਲ ਵਿੱਚ ਯੋਲਾਂਡਾ ਦੀ ਮੌਤ ਹੋ ਗਈ। ਅਜਿਹੇ 'ਚ ਉਹ ਹੁਣ ਉਸ ਦੀ ਪੈਨਸ਼ਨ ਦਾ ਹੱਕਦਾਰ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਉਸ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਦੋਂ ਗੁਆਂਢੀਆਂ ਨੇ ਕਿਹਾ ਕਿ ਮੌਰੀਸੀਓ ਨੇ ਵਿਆਹ ਦੀ ਝੂਠੀ ਕਹਾਣੀ ਘੜੀ ਸੀ।

ਖ਼ਬਰਾਂ ਮੁਤਾਬਕ ਮੌਰੀਸੀਓ ਦੇ ਮਾਪਿਆਂ ਨੇ 2009 ਵਿੱਚ ਅਣਬਣ ਤੋਂ ਬਾਅਦ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਮੌਰੀਸੀਓ ਆਪਣੀ ਮਾਂ, ਭੈਣ, ਦਾਦੀ ਅਤੇ ਚਾਚੀ ਨਾਲ ਰਹਿਣ ਲੱਗਾ। ਉਹ ਆਪਣੀ ਚਾਚੀ ਦੀ ਮੌਤ ਤੋਂ ਬਾਅਦ 2016 ਤੋਂ ਪੈਨਸ਼ਨ ਤੋਂ ਹੀ ਆਪਣੀ ਦਾਅਵੇਦਾਰੀ ਲਈ ਲੜ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਸਾਧੇ ਕੇਜਰੀਵਾਲ ਤੇ ਸੀਐੱਮ ਮਾਨ 'ਤੇ ਨਿਸ਼ਾਨੇ, ਕਹੀਆਂ ਇਹ ਗੱਲਾਂ

ਜਦੋਂ ਅਧਿਕਾਰੀਆਂ ਨੇ ਇਸ ਵਿਆਹ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਗੁਆਂਢੀਆਂ ਤੋਂ ਵੀ ਪੁੱਛਗਿੱਛ ਕੀਤੀ। ਗੁਆਂਢੀਆਂ ਨੇ ਕਥਿਤ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਇਸ ਅਜੀਬ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਮੌਰੀਸੀਓ ਨੇ ਇਹ ਝੂਠੀ ਕਹਾਣੀ ਸਿਰਫ਼ ਪੈਨਸ਼ਨ ਦੇ ਪੈਸਿਆਂ ਲਈ ਸੁਣਾਈ ਹੈ। ਹਾਲਾਂਕਿ, ਮੌਰੀਸੀਓ ਦਾ ਕਹਿਣਾ ਹੈ ਕਿ ਉਹ ਪੈਨਸ਼ਨ ਹਾਸਲ ਕਰਕੇ ਹੀ ਰਹੇਗਾ। ਇਹ ਸਾਬਤ ਕਰਨ ਲਈ ਚਾਹੇ ਉਸ ਨੂੰ ਸੁਪਰੀਮ ਕੋਰਟ ਹੀ ਕਿਉਂ ਨਾ ਜਾਣਾ ਪਵੇ?

ਚਾਚੀ ਕਰਨਾ ਚਾਹੁੰਦੀ ਸੀ ਵਿਆਹ

ਮੌਰੀਸੀਓ ਦੇ ਮੁਤਾਬਕ ਉਸਦੀ ਚਾਚੀ ਹੀ ਚਾਹੁੰਦੀ ਸੀ ਕਿ ਉਹ ਉਸ ਨਾਲ ਵਿਆਹ ਕਰ ਲਵੇ। ਉਸ ਨੇ ਦੱਸਿਆ ਕਿ ਇਹ ਉਸ ਦੀ ਚਾਚੀ ਦੀ ਆਖਰੀ ਇੱਛਾ ਸੀ। ਉਸ ਨੇ ਕਿਹਾ, ''ਉਹ ਮੇਰੀ ਜ਼ਿੰਦਗੀ ਦਾ ਵੱਡਾ ਸਹਾਰਾ ਸੀ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਸਾਰੀ ਉਮਰ ਉਸ ਦੇ ਜਾਣ ਦਾ ਦੁੱਖ ਰਹੇਗਾ।'' ਉਸ ਦਾ ਕਹਿਣਾ ਹੈ ਕਿ ਮਾਪਿਆਂ ਦੇ ਅਲੱਗ ਹੋਣ ਤੋਂ ਬਾਅਦ ਉਹ ਪੜ੍ਹਾਈ ਛੱਡਣਾ ਚਾਹੁੰਦਾ ਸੀ ਪਰ ਯੋਲਾਂਡਾ ਨੇ ਉਸ ਦੀ ਕਾਨੂੰਨ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਿਆ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।

ਇਹ ਵੀ ਪੜ੍ਹੋ : World of Statistics : ਤਲਾਕ ਦੇ ਮਾਮਲੇ 'ਚ ਪੁਰਤਗਾਲ ਪਹਿਲੇ ਨੰਬਰ 'ਤੇ, ਭਾਰਤ ਹੈ ਇਸ ਸਥਾਨ 'ਤੇ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News