ਪਾਕਿਸਤਾਨ ਦੀ ਸਵਾਤ ਘਾਟੀ ''ਚ ਮਿਲਿਆ 2000 ਸਾਲ ਪੁਰਾਣਾ ਬੋਧੀ ਮੰਦਰ

Thursday, Feb 03, 2022 - 03:55 PM (IST)

ਸਵਾਤ ਘਾਟੀ (ਬਿਊਰੋ): ਪਾਕਿਸਤਾਨ ਦੇ ਉੱਤਰੀ ਹਿੱਸੇ ਵਿਚ ਸਥਿਤ ਸਵਾਤ ਘਾਟੀ ਵਿਚ ਪੁਰਾਤੱਤਵ ਵਿਗਿਆਨੀਆਂ ਨੂੰ 2000 ਸਾਲ ਪੁਰਾਣਾ ਬੋਧੀ ਮੰਦਰ ਮਿਲਿਆ ਹੈ। ਇਹ ਇਲਾਕਾ ਪਹਿਲਾਂ ਗੰਧਾਰ ਖੇਤਰ ਵਿਚ ਆਉਂਦਾ ਸੀ ਅਤੇ ਬਾਅਦ ਵਿਚ ਸਿਕੰਦਰ ਨੇ ਇਸ 'ਤੇ ਹਮਲਾ ਕਰ ਕੇ ਜਿੱਤ ਹਾਸਲ ਕਰ ਲਈ ਸੀ। ਇਸ ਮਗਰੋਂ ਇੱਥੇ ਬੋਧ ਵਿਸ਼ਵਾਸ 'ਤੇ ਯੂਨਾਨੀ ਕਲਾ ਦਾ ਅਸਰ ਦੇਖਿਆ ਗਿਆ ਸੀ।  ਪੁਰਾਤੱਤਵ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਬੋਧੀ ਮੰਦਰ ਦੂਜੀ ਸਦੀ ਈਸਾ ਪੂਰਵ ਦੇ ਮੱਧ ਦਾ ਹੈ। ਉਸ ਸਮੇਂ ਗੰਧਾਰ 'ਤੇ ਯੂਨਾਨੀਆਂ ਦਾ ਸ਼ਾਸਨ ਸੀ। ਉਹਨਾਂ ਨੇ ਦੱਸਿਆ ਕਿ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਬੋਧੀ ਮੰਦਰਾਂ ਵਿਚੋਂ ਇਕ ਹੈ।

ਪੁਰਾਤੱਤਵ ਵਿਗਿਆਨੀਆਂ ਨੇ ਦੱਸਿਆ ਕਿ ਇਹ ਮੰਦਰ ਇਕ ਹੋਰ ਪੁਰਾਣੇ ਮੰਦਰ ਦੇ ਅਵਸ਼ੇਸ਼ 'ਤੇ ਬਣਾਇਆ ਗਿਆ ਹੈ ਜੋ ਤੀਜੀ ਸਦੀ ਈਸਾ ਪੂਰਵ ਦੇ ਸਮੇਂ ਦਾ ਹੈ। ਉਹਨਾਂ ਨੇ ਕਿਹਾ ਕਿ ਇਸ ਮੰਦਰ ਤੋਂ ਇਹ ਸਾਬਤ ਹੁੰਦਾ ਹੈ ਕਿ ਭਗਵਾਨ ਬੁੱਧ ਦੇ ਜੋਤਿ ਜੋਤ ਸਮਾਉਣ ਦੇ ਕੁਝ 100 ਸਾਲ ਦੇ ਅੰਦਰ ਹੀ ਲੋਕਾਂ ਨੇ ਇਸ ਨੂੰ ਬਣਾਇਆ ਸੀ। ਭਗਵਾਨ ਬੁੱਧ ਦਾ ਕਾਰਜਕਾਲ 563 ਈਸਾ ਪੂਰਵ ਤੋਂ 483 ਈਸਾ ਪੂਰਵ ਤੱਕ ਮੰਨਿਆ ਜਾਂਦਾ ਹੈ। ਭਗਵਾਨ ਬੁੱਧ ਦਾ ਇਹ ਮੰਦਰ ਪਾਕਿਸਤਾਨ ਦੇ ਵਰਤਮਾਨ ਬਾਰੀਕੋਟ ਸ਼ਹਿਰ ਨੇੜੇ ਮਿਲਿਆ ਹੈ।

PunjabKesari

ਪੁਰਾਣੇ ਬੋਧੀ ਮੰਦਰਾਂ ਵਿਚੋਂ ਇਕ
ਭਗਵਾਨ ਬੁੱਧ ਦਾ ਇਹ ਮੰਦਰ 10 ਫੁੱਟ ਉੱਚਾ ਹੈ। ਇੱਥੇ ਇਕ ਸਤੂਪ ਵੀ ਮੌਜੂਦ ਹੈ। ਇਸ ਮੰਦਰ ਦੇ ਕੰਪਲੈਕਸ ਨੂੰ ਕਈ ਵਾਰ ਬਣਾਇਆ ਗਿਆ ਹੈ। ਇਸ ਦੇ ਅੰਦਰ ਇਕ ਛੋਟਾ ਸਤੂਪ ਵੀ ਮੌਜੂਦ ਹੈ ਜਿਸ ਵਿਚ ਬੌਧ ਭਿਕਸ਼ੂ ਵੀ ਰਹਿੰਦੇ ਸਨ। ਕਮਰੇ ਅਤੇ ਜਨਤਕ ਵਿਹੜੇ ਵੀ ਮਿਲੇ ਹਨ ਜੋ ਇਕ ਪੁਰਾਣੀ ਸੜਕ 'ਤੇ ਜਾ ਕੇ ਬੰਦ ਹੋ ਜਾਂਦੇ ਸਨ। ਵੇਨਿਸ ਯੂਨੀਵਰਸਿਟੀ ਦੀ ਇਤਿਹਾਸਕਾਰ ਲੂਕਾ ਮਾਰੀਆ ਓਲੀਵਿਅਰੀ ਨੇ ਕਿਹਾ ਕਿ ਇਸ ਢਾਂਚੇ ਦੇ ਰੇਡੀਓ ਕਾਰਬਨ ਡੇਟਿੰਗ ਤੋਂ ਇਸ ਦੀ ਉਮਰ ਦਾ ਪਤਾ ਚੱਲ ਸਕੇਗਾ ਪਰ ਬਾਰੀਕੋਟ ਦਾ ਇਹ ਮੰਦਰ ਸਪੱਸ਼ਟ ਤੌਰ 'ਤੇ ਗੰਧਾਰ ਇਲਾਕੇ ਵਿਚ ਪਾਏ ਗਏ ਸਭ ਤੋਂ ਪੁਰਾਣੇ ਬੋਧੀ ਮੰਦਰਾਂ ਵਿਚੋਂ ਇਕ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ-ਅਮਰੀਕੀ ਸਮੂਹ ਵੱਲੋਂ ਬਾਈਡੇਨ ਨੂੰ ਪੱਤਰ, ਮਸੂਦ ਖ਼ਾਨ ਦੀ ਨਿਯੁਕਤੀ ਖਾਰਜ ਕਰਨ ਦੀ ਅਪੀਲ

ਸਾਲ 1955 ਤੋਂ ਕੰਮ ਕਰ ਰਹੇ ਇਟਾਲੀਅਨ ਇਤਿਹਾਸਕਾਰ ਨੇ ਸਾਲ 1984 ਵਿਚ ਬਾਰੀਕੋਟ ਦੀ ਖੋਦਾਈ ਸ਼ੁਰੂ ਕੀਤੀ ਸੀ। ਉਹਨਾਂ ਦਾ ਮਿਸ਼ਨ ਸ਼ਹਿਰ ਦੇ ਪ੍ਰਮੁੱਖ ਪੁਰਾਤੱਤਵ ਨੂੰ ਸੁਰੱਖਿਅਤ ਕਰਨਾ ਸੀ ਤਾਂ ਜੋ ਪੁਰਾੱਤਤਵਿਕ ਮਹੱਤਵ ਦੀਆਂ ਚੀਜ਼ਾਂ ਨੂੰ ਚੋਰੀ ਨਾਲ ਵਿਦੇਸ਼ੀ ਬਜ਼ਾਰਾਂ ਵਿਚ ਨਾ ਵੇਚਿਆ ਜਾ ਸਕੇ। ਜਿਹੜੀ ਜਗ੍ਹਾ 'ਤੇ ਇਹ ਮੰਦਰ ਮਿਲਿਆ ਹੈ ਉਸ ਦੀ ਖੋਦਾਈ ਸਾਲ 2019 ਵਿਚ ਸ਼ੁਰੂ ਹੋਈ ਸੀ।  ਕਈ ਲੁੱਟਮਾਰ ਕਰਨ ਵਾਲੇ ਲੋਕਾਂ ਨੇ ਇੱਥੇ ਪਹਿਲਾਂ ਹੀ ਖੋਦਾਈ ਕੀਤੀ ਹੋਈ ਸੀ। ਲੂਕਾ ਨੇ ਕਿਹਾ ਕਿ ਇਹ ਖੋਜ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਇਹ ਸਥਲ ਧਾਰਮਿਕ ਲਿਹਾਜ ਨਾਲ ਬਹੁਤ ਮਹੱਤਵਪੂਰਨ ਸੀ। ਉਸ ਸਮੇਂ ਸਵਾਤ ਬੌਧੀਆਂ ਲਈ ਪਵਿੱਤਰ ਜਗ੍ਹਾ ਬਣ ਚੁੱਕਾ ਸੀ।


Vandana

Content Editor

Related News