ਡੈਨਮਾਰਕ ਦੇ ਲੱਗਭਗ 1000 ਬਾਲਗ ਚਾਈਲਡ ਪੋਰਨੋਗ੍ਰਾਫੀ ਦੇ ਦੋਸ਼ੀ

Wednesday, Jan 17, 2018 - 02:35 AM (IST)

ਕੋਪੇਨਹੇਗਨ - ਡੈਨਮਾਰਕ ਦੇ ਲੱਗਭਗ 1000 ਬਾਲਗ, ਬੱਚਿਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕੈਲੀਫੋਰਨੀਆ ਸਥਿਤ ਸੋਸ਼ਲ ਮੀਡੀਆ ਦੇ ਮਾਹਿਰਾਂ ਨੇ ਅਮਰੀਕਾ ਦੇ ਅਧਿਕਾਰੀਆਂ ਨੂੰ ਚੌਕਸ ਕਰਦੇ ਦੋ ਵੀਡੀਓਜ਼ ਜਾਰੀ ਕੀਤੇ ਹਨ, ਜੋ ਆਨਲਾਈਨ ਪ੍ਰਸਾਰਿਤ ਹੋ ਰਹੇ ਹਨ। ਇਕ ਵੀਡੀਓ 50 ਸੈਕਿੰਡ ਲੰਮਾ ਹੈ ਅਤੇ ਦੂਸਰਾ 9 ਸੈਕਿੰਡ ਦਾ ਹੈ।
ਪੁਲਸ ਮੁਤਾਬਕ 15 ਸਾਲ ਦੀ ਉਮਰ ਵਿਚ ਸਹਿਮਤੀ ਸੈਕਸ ਡੈਨਮਾਰਕ ਵਿਚ ਕਾਨੂੰਨੀ ਜੁਰਮ ਨਹੀਂ ਹੈ ਪਰ ਜੇਕਰ ਕੋਈ ਵੀਡੀਓ ਨੂੰ ਤਿਆਰ ਕਰਕੇ ਉਸ ਨੂੰ ਫਾਰਵਰਡ ਕਰਦਾ ਹੈ ਤਾਂ ਉਹ ਚਾਈਲਡ ਪੋਰਨੋਗ੍ਰਾਫੀ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ੀ ਮੰਨਿਆ ਜਾਂਦਾ ਹੈ। ਅਜਿਹਾ ਕਰਨਾ ਕਾਨੂੰਨ ਦੀ ਉਲੰਘਣਾ ਹੈ। ਰਿਪੋਰਟ ਮੁਤਾਬਕ ਪੁਲਸ ਨੇ ਬੀਤੇ ਦਿਨ ਅਜਿਹੇ ਹੀ 1004 ਲੋਕਾਂ 'ਤੇ ਕੇਸ ਦਰਜ ਕੀਤੇ ਹਨ, ਜਿਨ੍ਹਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।


Related News