ਪੰਜਾਬ ਦੇ ਏ.ਜੀ. ਦਫ਼ਤਰ ਦਾ ਅਕਾਊਂਟੈਂਟ ਦੋਸ਼ੀ ਕਰਾਰ! 13 ਸਤੰਬਰ ਨੂੰ ਹੋਵੇਗੀ ਸਜ਼ਾ
Saturday, Sep 07, 2024 - 11:23 AM (IST)
ਚੰਡੀਗੜ੍ਹ (ਪ੍ਰੀਕਸ਼ਿਤ): ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਕਰਜ਼ੇ ਸਬੰਧੀ ਐੱਨ.ਓ.ਸੀ. ਦੀ ਫਾਈਲ ਪਾਸ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬ ਏ.ਜੀ. ਦਫ਼ਤਰ ਦੇ ਅਕਾਊਟੈਂਟ ਗੁਰਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 13 ਸਤੰਬਰ ਨੂੰ ਸਜ਼ਾ ਬਾਰੇ ਆਪਣਾ ਫੈਸਲਾ ਸੁਣਾਵੇਗੀ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਲੁਧਿਆਣਾ ਦੇ ਰਹਿਣ ਵਾਲੇ ਕੇਸਰ ਸਿੰਘ ਨੇ ਸੀ.ਬੀ.ਆਈ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕਰਜ਼ੇ ਦੀ ਐੱਨ.ਓ.ਸੀ. ਨਾਲ ਸਬੰਧਤ ਫਾਈਲ ਪਾਸ ਕਰਨ ਦੇ ਲਈ ਪੰਜਾਬ ਏ.ਜੀ. ਦਫ਼ਤਰ ਵਿਚ ਤਾਇਨਾਤ ਅਕਾਊਟੈਂਟ ਗੁਰਦੀਪ ਨੇ 1500 ਰੁਪਏ ਦੀ ਮੰਗ ਕੀਤੀ। ਸੀ.ਬੀ.ਆਈ. ਨੇ ਸੈਕਟਰ-17 ਸਥਿਤ ਪੰਜਾਬ ਏ.ਜੀ. ਦਫ਼ਤਰ ’ਚ ਟਰੈਪ ਲਾਇਆ। ਸ਼ਿਕਾਇਤਕਰਤਾ ਨੇ ਜਿਵੇਂ ਹੀ 1500 ਰੁਪਏ ਗੁਰਦੀਪ ਨੂੰ ਦਿੱਤੇ, ਸੀ.ਬੀ.ਆਈ. ਨੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8